ਜਲੰਧਰ – ਕੈਲਗਰੀ ਵਿਖੇ ਐੱਫ. ਐੱਮ. ਰੇਡੀਓ ਦੇ ਹੋਸਟ ਰਿਸ਼ੀ ਨਾਗਰ ’ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹੁਣ ਟੋਰਾਂਟੋ ਦੇ ਰੇਡੀਓ ਹੋਸਟ ਅਤੇ ਪ੍ਰਤੀਨਿਧੀ ਜੋਗਿੰਦਰ ਸਿੰਘ ਬਾਸੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਜੋਗਿੰਦਰ ਬਾਸੀ ਨੇ ਇਸ ਧਮਕੀ ਸਬੰਧੀ ਓਂਟਾਰੀਓ ਦੀ ਪੁਲਸ ਨੂੰ ਜਾਣਕਾਰੀ ਦੇਣ ਤੋਂ ਇਲਾਵਾ ਭਾਰਤ ਵਿਚ ਵੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪੁਲਸ ਨੇ ਜੋਗਿੰਦਰ ਬਾਸੀ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ।
ਦਰਅਸਲ ਉਨ੍ਹਾਂ ’ਤੇ ਕੈਨੇਡਾ ਵਿਚ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ ਅਤੇ ਸਤੰਬਰ, 2021 ਵਿਚ ਹਮਲਾਵਰਾਂ ਨੇ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਬਾਸੀ ਸਾਲ ਵਿਚ ਕੁਝ ਮਹੀਨੇ ਭਾਰਤ ਵਿਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਵੀ ਪੰਜਾਬ ਵਿਚ ਹੀ ਰਹਿੰਦਾ ਹੈ।