Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅਮਰੀਕਾ ਦੇ H1B ਵੀਜ਼ਾ ਨੂੰ ਟੱਕਰ ਦੇਣ ਆ ਰਿਹਾ K Visa

ਅਮਰੀਕਾ ਦੇ H1B ਵੀਜ਼ਾ ਨੂੰ ਟੱਕਰ ਦੇਣ ਆ ਰਿਹਾ K Visa

ਇੰਟਰਨੈਸ਼ਨਲ ਡੈਸਕ- ਅਮਰੀਕੀ ਵੀਜ਼ਾ ਨਿਯਮਾਂ ਨੂੰ ਲੈ ਕੇ ਸਿਰਫ਼ ਭਾਰਤ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪੇਸ਼ੇਵਰ ਚਿੰਤਾ ‘ਚ ਡੁੱਬੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਲੀਆ ਫ਼ਰਮਾਨ ਅਨੁਸਾਰ ਹੁਣ ਨਵੇਂ ਐੱਚ.-1ਬੀ. ਵੀਜ਼ਾ ਲਈ ਬਿਨੈਕਾਰਾਂ ਨੂੰ ਇਕ ਲੱਖ ਡਾਲਰ (ਲੱਗਭਗ 88 ਲੱਖ ਰੁਪਏ) ਦੀ ਫੀਸ ਦੇਣੀ ਪਵੇਗੀ। ਇਸ ਦੇ ਉਲਟ ਚੀਨ ਨੇ ਦੁਨੀਆ ਭਰ ਦੇ ਪੇਸ਼ੇਵਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਦਰਅਸਲ ਅਮਰੀਕੀ ਫ਼ਰਮਾਨ ਤੋਂ ਬਾਅਦ ਚੀਨ ਨੇ ਇਕ ਅਧਿਕਾਰਤ ਬਿਆਨ ਜਾਰੀ ਕਰ ਕੇ ਇਕ ਨਵੀਂ ‘ਕੇ ਵੀਜ਼ਾ’ ਸ਼੍ਰੇਣੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਰਾਹੀਂ ਦੁਨੀਆ ਭਰ ਦੇ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਪੇਸ਼ੇਵਰਾਂ ਨੂੰ ਦੇਸ਼ ’ਚ ਲਿਆਂਦਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਚੀਨ ਵਿਸ਼ੇਸ਼ ਤੌਰ ’ਤੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸ.ਟੀ.ਈ.ਐੱਮ.) ਨਾਲ ਜੁੜੇ ਪੇਸ਼ੇਵਰਾਂ ਨੂੰ ਆਪਣੇ ਦੇਸ਼ ’ਚ ਲਿਆਉਣਾ ਚਾਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵੀਜ਼ਾ ਅਮਰੀਕਾ ਦੇ ਐੱਚ.-1ਬੀ. ਨੂੰ ਟੱਕਰ ਦੇਵੇਗਾ।

ਇਕ ਰਿਪੋਰਟ ਦੇ ਅਨੁਸਾਰ ਚੀਨ ਦਾ ਨਵੀਂ ਵੀਜ਼ਾ ਸ਼੍ਰੇਣੀ ਬਾਰੇ ਫੈਸਲਾ ਅਗਸਤ ਵਿਚ ਲਿਆ ਗਿਆ ਸੀ ਪਰ ਹੁਣ ਨਵੀਂ ਵੀਜ਼ਾ ਸ਼੍ਰੇਣੀ 1 ਅਕਤੂਬਰ 2025 ਤੋਂ ਲਾਗੂ ਕੀਤੀ ਜਾਵੇਗੀ। ਅਮਰੀਕਾ ਐੱਚ.-1ਬੀ. ਵੀਜ਼ਾ ਰਾਹੀਂ ਐੱਸ.ਟੀ.ਈ.ਐੱਮ. ਕਰਮਚਾਰੀਆਂ ਨੂੰ ਦੇਸ਼ ਵਿਚ ਲਿਆਉਂਦਾ ਰਿਹਾ ਹੈ ਪਰ ਹੁਣ ਚੀਨ ਦਾ ‘ਕੇ. ਵੀਜ਼ਾ’ ਵੀ ਅਜਿਹਾ ਹੀ ਕੰਮ ਕਰਨ ਵਾਲਾ ਹੈ। ਬਹੁਤ ਸਾਰੇ ਦੇਸ਼ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਐਂਟਰੀ ਪਾਬੰਦੀਆਂ ਨੂੰ ਸਖ਼ਤ ਕਰ ਰਹੇ ਹਨ। ਅਜਿਹੇ ’ਚ ਚੀਨ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਦੇਸ਼ ਵਿਚ ਲਿਆਉਣ ਲਈ ਇਕ ਨਵਾਂ ਵੀਜ਼ਾ ਸ਼ੁਰੂ ਕੀਤਾ ਹੈ।