ਅੰਮ੍ਰਿਤਸਰ: ਫ਼ਿਲਮ ਅਦਕਾਰਾ ਤੇ ਭਾਜਪਾ ਦੀ ਸਾਂਸਦ ਕੰਗਨਾ ਰਣੌਤ ਵੱਲੋਂ ਬਣਾਈ ਗਈ ਫ਼ਿਲਮ ‘ਐਮਰਜੈਂਸੀ’ ਦਾ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ‘ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਿਆਂ’ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਵਿਦਿਆਰਥੀ ਦਾ ਦਮਦਮੀ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਇਹ ਦੱਸਣਾ ਤੇ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੰਗਨਾ ਰਨੌਤ ਦੀ ਜਿਹੜੀ ਫ਼ਿਲਮ ‘ਐਮਰਜੈਂਸੀ’ ਆ ਰਹੀ ਹੈ। ਉਹਨੂੰ ਅੰਮ੍ਰਿਤਸਰ ਦੇ ‘ਚ ਮਾਝੇ ਵਿੱਚ ਤੇ ਪੰਜਾਬ ਦੇ ‘ਚ ਚੱਲਣ ਨਹੀਂ ਦੇਵਾਂਗੇ।
ਉਨ੍ਹਾਂ ਕਿਹਾ ਕਿ ਫ਼ਿਲਮ ਦਾ ਮਕਸਦ ਕੇਵਲ ਸਿੱਖ ਕੌਮ ਨੂੰ ਅਤੇ ਪੰਜਾਬ ਨੂੰ ਬਦਨਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ‘ਚ ਜੋ ਦ੍ਰਿਸ਼ ਦਿਖਾਏ ਗਏ ਹਨ, ਉਹ ਜਿਸ ਸਮੇਂ ਦੇ ਹਨ, ਜਦੋਂ ਦਮਦਮੀ ਟਕਸਾਲ ਦੇ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਅਜਿਹੀ ਕਿਸੇ ਵੀ ਗਤਿਵਿਧੀ ‘ਚ ਸਰਗਰਮ ਨਹੀਂ ਸਨ। ਜਿਹੜੀ ਛਵੀ ਉਨ੍ਹਾਂ ਦੀ ਪੇਸ਼ ਕੀਤੀ ਗਈ ਹੈ ਉਹ ਸਰਕਾਰ ਦੀ ਇੱਕ ਸਾਜਿਸ਼ ਹੈ। ਲੋਕਾਂ ‘ਚ ਅਤੇ ਦੁਨੀਆ ਭਰ ‘ਚ ਸਿੱਖਾਂ ਦੀ ਅਕਸ ਵਿਗਾੜਨਾ ਚਾਹੁੰਦੀ ਹੈ ਸਰਕਾਰ। ਦਮਦਮੀ ਟਕਸਾਲ ਦੇ ਆਗੂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਵੀ ਕਰ ਦਿੱਤਾ। ਸਾਡੇ ਹੱਕ ਹਕੂਕ ਉਹ ਵੀ ਖੋਹੇ ਗਏ। ਸਾਨੂੰ ਗੁਲਾਮੀ ਦਾ ਲਗਾਤਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਤੇ ਉੱਪਰੋਂ ਸਾਡੇ ਜਿਹੜੀ ਕੌਮ ਦੇ ਨਾਇਕ ਆ ਸਾਡੇ ਮਹਾਨ ਸ਼ਹੀਦ ਉਨ੍ਹਾਂ ਨੂੰ ਨਿੰਦਿਆ ਭੰਡਿਆ ਤੇ ਬਦਨਾਮ ਕੀਤਾ ਜਾ ਰਿਹਾ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਫ਼ਿਲਮ ‘ਤੇ ਤੁਰੰਤ ਪਾਬੰਦੀ ਲਾਵੇ। ਇਸ ਦੇ ਨਾਲ ਇਕੱਲੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਮਾਹੌਲ ਖਰਾਬ ਹੋ ਸਕਦਾ ਹੈ।