ਅੰਮ੍ਰਿਤਸਰ, 16 ਮਈ (ਬਿਊਰੋ ਰਿਪੋਰਟ) – ਦਿਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਹਨ ਅਤੇ ਥੋੜੀ ਦੇਰ ਪਹਿਲਾਂ ਹੀ ਉਨਾਂ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਐ। ਉਨਾਂ ਦੇ ਨਾਲ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਅਤੇ ਅੰਮ੍ਰਿਤਸਰ ਸਾਹਿਬ ਤੋਂ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਕਈ ਹੋਰ ਨੇਤਾ ਵੀ ਮੌਜੂਦ ਰਹੇ।
- ਦੁਰਗਿਆਨਾ ਮੰਦਰ ਵੀ ਲੈਣਗੇ ਆਸ਼ੀਰਵਾਦ, ਫਿਰ 6 ਵਜੇ ਰੋਡ ਸ਼ੋਅ
ਕੇਜਰੀਵਾਲ ਤੇ ਭਗਵੰਤ ਮਾਨ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੇ ਹੋਏ ਸਭ ਤੋਂ ਪਹਿਲਾਂ ਮੱਥਾ ਟੇਕਿਆ ਅਤੇ ਫਿਰ ਸ੍ਰੀ ਦਰਬਾਰ ਸਾਹਿਬ ਦੀ ਪਰੀਕਰਮਾ ਵੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਜੇਲ ਵਿਚੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਪਹਿਲੀ ਵਾਰ ਪੰਜਾਬ ਆਏ ਹਨ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਕੇਜਰੀਵਾਲ ਅਤੇ ਭਗਵੰਤ ਮਾਨ ਸ੍ਰੀ ਦੁਰਗਿਆਨਾ ਮੰਦਰ ਵੀ ਜਾਣਗੇ ਅਤੇ ਨਤਮਸਤਕ ਹੋਣਗੇ। ਇਸਤੋਂ ਬਾਅਦ ਸ਼ਾਮ 6 ਵਜੇ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਆਮ ਆਦਮੀ ਪਾਰਟੀ ਵਲੋਂ ਇਕ ਵਿਸਾਲ ਰੋਡ ਸ਼ੋਅ ਵੀ ਕੱਢਿਆ ਜਾਵੇਗਾ, ਜਿਸਦੀ ਅਗੁਵਾਈ ਕੇਜਰੀਵਾਲ ਤੇ ਭਗਵੰਤ ਮਾਨ ਕਰਨਗੇ।