ਨੈਸ਼ਨਲ : ਕੇਰਲ ਦੀ ਰਾਜਨੀਤੀ ਵਿੱਚ ਇੱਕ ਵੱਡਾ ਸਿਆਸੀ ਭੂਚਾਲ ਦੇਖਣ ਨੂੰ ਮਿਲਿਆ ਹੈ। ਸਥਾਨਕ ਲੋਕਲ ਬਾਡੀ ਚੋਣਾਂ ਦੇ ਨਤੀਜਿਆਂ ‘ਚ ਭਾਰਤੀ ਜਨਤਾ ਪਾਰਟੀ (BJP) ਨੇ ਤਿਰੂਵਨੰਤਪੁਰਮ ਨਗਰ ਨਿਗਮ ਵਿੱਚ ਇਤਿਹਾਸਕ ਜਿੱਤ ਦਰਜ ਕਰਦੇ ਹੋਏ ਵਾਮ ਲੋਕਤੰਤਰੀ ਮੋਰਚਾ (LDF) ਤੋਂ ਸੱਤਾ ਖੋਹ ਲਈ ਹੈ। ਇਹ ਉਹੀ ਨਿਗਮ ਹੈ, ਜਿਸ ਉੱਤੇ LDF ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਲਗਾਤਾਰ ਕਾਬਜ਼ ਰਿਹਾ ਸੀ। ਰਾਜਧਾਨੀ ਵਿੱਚ ਇਹ ਸੱਤਾ ਪਰਿਵਰਤਨ ਵਾਮ ਮੋਰਚੇ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।
ਜਿੱਤ ਦੀ ਅਹਿਮੀਅਤ:
ਤਿਰੂਵਨੰਤਪੁਰਮ ਨਾ ਸਿਰਫ਼ ਕੇਰਲ ਦੀ ਪ੍ਰਸ਼ਾਸਨਿਕ ਰਾਜਧਾਨੀ ਹੈ, ਬਲਕਿ ਰਾਜਨੀਤਿਕ ਦ੍ਰਿਸ਼ਟੀ ਤੋਂ ਵੀ ਬੇਹੱਦ ਅਹਿਮ ਖੇਤਰ ਮੰਨਿਆ ਜਾਂਦਾ ਹੈ। ਇਸੇ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਦਿੱਗਜ ਨੇਤਾ ਸ਼ਸ਼ੀ ਥਰੂਰ ਲਗਾਤਾਰ ਚਾਰ ਵਾਰ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ। ਅਜਿਹੇ ਵਿੱਚ ਨਗਰ ਨਿਗਮ ਵਿੱਚ BJP ਦੀ ਜਿੱਤ ਨੇ ਰਾਜ ਦੀ ਰਾਜਨੀਤੀ ਵਿੱਚ ਨਵੇਂ ਸਮੀਕਰਨਾਂ ਨੂੰ ਜਨਮ ਦਿੱਤਾ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਜਿੱਤ ਵਿਧਾਨ ਸਭਾ ਚੋਣਾਂ ਵਿੱਚ 2-3 ਸੀਟਾਂ ਜਿੱਤਣ ਤੋਂ ਕਿਤੇ ਜ਼ਿਆਦਾ ਅਸਰਦਾਰ ਹੈ। ਨਗਰ ਨਿਗਮ ਵਰਗੀ ਵੱਡੀ ਸ਼ਹਿਰੀ ਸੰਸਥਾ ਵਿੱਚ ਸੱਤਾ ਹਾਸਲ ਕਰਨਾ ਇਹ ਸੰਕੇਤ ਦਿੰਦਾ ਹੈ ਕਿ ਸ਼ਹਿਰੀ ਵੋਟਰ ਰਵਾਇਤੀ ਰਾਜਨੀਤਿਕ ਧਰੁਵੀਕਰਨ ਤੋਂ ਹਟ ਕੇ ਬਦਲ ਲੱਭ ਰਹੇ ਹਨ।
LDF ਦੀ ਹਾਰ ਦੇ ਕਾਰਨ:
ਸਥਾਨਕ ਚੋਣਾਂ ਦੇ ਰੁਝਾਨਾਂ ਤੋਂ ਸਾਫ਼ ਹੈ ਕਿ ਸ਼ਹਿਰੀ ਇਲਾਕਿਆਂ ਵਿੱਚ LDF ਦੇ ਖਿਲਾਫ਼ ਨਾਰਾਜ਼ਗੀ ਉੱਭਰੀ ਹੈ। ਪ੍ਰਸ਼ਾਸਨ, ਸ਼ਹਿਰੀ ਬੁਨਿਆਦੀ ਢਾਂਚੇ, ਪਾਰਦਰਸ਼ਤਾ ਅਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਵੋਟਰਾਂ ਦਾ ਅਸੰਤੋਸ਼ ਨਗਰ ਨਿਗਮ ਚੋਣਾਂ ਵਿੱਚ ਖੁੱਲ੍ਹ ਕੇ ਸਾਹਮਣੇ ਆਇਆ। ਤਿਰੂਵਨੰਤਪੁਰਮ ਵਰਗੇ LDF ਦੇ ਮਜ਼ਬੂਤ ਗੜ੍ਹ ਵਿੱਚ ਹਾਰ ਨੇ ਵਾਮ ਮੋਰਚੇ ਦੀ ਰਣਨੀਤੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਤਿਰੂਵਨੰਤਪੁਰਮ ਨਗਰ ਨਿਗਮ ਵਿੱਚ BJP ਦੀ ਇਤਿਹਾਸਕ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰ ਦੀ ਜਨਤਾ ਅਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ

