ਗੁਰਦਾਸਪੁਰ – ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੰਬਰ ਮਹੀਨੇ ਜਿੱਥੇ ਦਿੱਲੀ ਦਾ ਪੌਣ ਪਾਣੀ ਦੂਸ਼ਿਤ ਹੋਣਾ ਸ਼ੁਰੂ ਹੋ ਗਿਆ ਹੈ, ਉਸਦੇ ਉਲਟ ਪੰਜਾਬ ਅੰਦਰ ਇਸ ਸਮੇਂ ਦਿੱਲੀ ਦੇ ਮੁਕਾਬਲੇ ਤਿੰਨ ਗੁਣਾ ਘੱਟ ਪ੍ਰਦੂਸ਼ਣ ਦਰਜ ਕੀਤਾ ਜਾ ਰਿਹਾ ਹੈ। ਜੇਕਰ ਹਵਾ ਦੇ ਗੁਣਵੱਤਾ ਸੂਚਕ ਅੰਕ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਗੁਰਦਾਸਪੁਰ ਦੀ ਆਬੋ ਹਵਾ ਦਾ ਗੁਣਵੱਤਾ ਸੂਚਕ ਅੰਕ ਦਿੱਲੀ ਦੇ ਮੁਕਾਬਲੇ ਤਿੰਨ ਗੁਣਾਂ ਬਿਹਤਰ ਸੀ, ਜਿਸ ਦਾ ਸਿੱਧਾ ਅਰਥ ਮੰਨਿਆ ਜਾਂਦਾ ਹੈ ਕਿ ਗੁਰਦਾਸਪੁਰ ਸਮੇਤ ਪੰਜਾਬ ਦੇ ਹੋਰ ਹਿੱਸਿਆਂ ਦਾ ਦਿੱਲੀ ਦੇ ਵਾਤਾਵਰਨ ਦੇ ਦੂਸ਼ਿਤ ਹੋਣ ਨਾਲ ਕੋਈ ਵੀ ਸਬੰਧ ਨਹੀਂ ਹੋ ਸਕਦਾ।ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇਸ ਵਾਰ ਖੇਤਾਂ ’ਚ ਅੱਗ ਲਗਾਉਣ ਦੇ ਮਾਮਲੇ ਵਿਚ ਵੱਡੀ ਪੱਧਰ ’ਤੇ ਗੁਰੇਜ ਕੀਤਾ ਹੈ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਕਿਸਾਨਾਂ ਨੇ ਖੇਤਾਂ ’ਚ ਰਹਿੰਦ ਖੂੰਹਦ ਨੂੰ ਅੱਗ ਲਗਾਈ ਹੈ ਤਾਂ ਵੀ ਦਿੱਲੀ ਵਿਚ ਆਬੋ ਹਵਾ ਦਾ ਵਿਗੜਨਾ ਇਸ ਗੱਲ ਦਾ ਸੰਕੇਤ ਹੈ ਕਿ ਦਿੱਲੀ ’ਚ ਹਰੇਕ ਸਾਲ ਇਨ੍ਹਾਂ ਦਿਨਾਂ ’ਚ ਹੋਣ ਵਾਲਾ ਪ੍ਰਦੂਸ਼ਣ ਲਈ ਕੁਝ ਹੋਰ ਕਾਰਨ ਜ਼ਿੰਮੇਵਾਰ ਹਨ।

