Wednesday, January 8, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਕੀ ਤੁਸੀ ਹੈਪੇਟਾਈਟਸ ਦੇ ਸ਼ਿਕਾਰ ’ਤੇ ਨਹੀਂ? ਜਾਣੋ ਲੱਛਣ ਅਤੇ ਬੱਚਣ ਦੇ...

ਕੀ ਤੁਸੀ ਹੈਪੇਟਾਈਟਸ ਦੇ ਸ਼ਿਕਾਰ ’ਤੇ ਨਹੀਂ? ਜਾਣੋ ਲੱਛਣ ਅਤੇ ਬੱਚਣ ਦੇ ਉਪਾਅ, ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ 

 

ਸੀ.ਐਚ.ਸੀ ਖੂਈਖੇੜਾ ਦੇ ਵੱਖ-ਵੱਖ ਕੇਂਦਰਾਂ ਵਿਚ ਅੱਜ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਦਿਵਸ ਨੂੰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਾਸ ਗਾਂਧੀ ਦੀ ਦੇਖ-ਰੇਖ ਮਨਾਇਆ ਗਿਆ।

ਇਸ ਦੌਰਾਨ ਉੱਚ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਹੈਪੇਟਾਈਟਸ ਏ ਅਤੇ ਈ ਵਰਗੀਆਂ ਬਿਮਾਰੀਆਂ ਤੋਂ ਜਾਗਰੂਕ ਕਰਾਇਆ ਗਿਆ। ਐਸ.ਐਮ.ਓ ਡਾ. ਗਾਂਧੀ ਨੇ ਦੱਸਿਆ ਕਿ ਗੰਦਾ ਪਾਣੀ ਪੀਣਾ ਅਤੇ ਸੜੇ ਫਲ ਖਾਣਾ, ਫਲਾਂ ਅਤੇ ਮੱਖੀਆਂ ਨਾਲ ਦੂਸ਼ਿਤ ਭੋਜਨ ਖਾਣਾ ਅਤੇ ਹੱਥ ਧੋਤੇ ਬਿਨਾਂ ਖਾਣਾ ਖਾਣਾ ਆਦਿ ਕਾਰਨ ਹੈਪੇਟਾਈਟਸ ਏ ਅਤੇ ਈ ਦੇ ਫੈਲਣ ਦੇ ਮੁੱਖ ਕਾਰਨ ਹੈ। ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ, ਭੁੱਖ ਨਾ ਲੱਗਣਾ, ਵਾਰ-ਵਾਰ ਉਲਟੀਆਂ ਆਉਣਾ, ਪਿਸ਼ਾਬ ਦਾ ਰੰਗ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖਰਾਬ ਹੋਣਾ ਆਦਿ ਸ਼ਾਮਲ ਹਨ। ਸਿਹਤ ਅਧਿਕਾਰੀ ਨੇ ਦੱਸਿਆ ਕਿ ਹੈਪੇਟਾਈਟਸ ਏ ਅਤੇ ਈ ਤੋਂ ਬਚਾਅ ਲਈ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਣਾ ਚਾਹੀਦਾ ਹੈ। ਪੀਣ ਵਾਲੇ ਪਾਣੀ ਨੂੰ ਸਾਫ਼ ਬਰਤਨ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਡਾ. ਗਾਂਧੀ ਨੇ ਕਾਲੇ ਪੀਲੀਏ/ਹੈਪੇਟਾਈਟਸ ਬੀ ਅਤੇ ਸੀ ਦੇ ਫੈਲਣ ਦੇ ਮੁੱਖ ਕਾਰਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਬਿਮਾਰੀਆਂ ਦੇ ਫੈਲਣ ਦਾ ਮੁੱਖ ਨਸ਼ੀਲੇ ਟੀਕਿਆਂ ਦੀ ਵਰਤੋਂ, ਦੂਸ਼ਿਤ ਖੂਨ ਚੜ੍ਹਾਉਣ, ਦੂਸ਼ਿਤ ਸੂਈਆਂ ਦੇ ਟੀਕੇ ਲਗਾਉਣ, ਬਿਮਾਰੀ ਤੋਂ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆਉਣਾ ਹੈ। ਦੰਦਾਂ ਦਾ ਬੁਰਸ਼ ਅਤੇ ਰੇਜ਼ਰ ਦਾ ਆਪਸ ਵਿੱਚ ਸੰਪਰਕ, ਸਰੀਰ ‘ਤੇ ਟੈਟੂ ਬਣਾਉਣਾ, ਸੰਕਰਮਿਤ ਮਾਂ ਤੋਂ ਬੱਚੇ ਨੂੰ ਲੰਘਣਾ, ਸਿਹਤ ਕਰਮਚਾਰੀ ਨੂੰ ਦੂਸ਼ਿਤ ਸੂਈ ਨਾਲ ਚੁਭਣਾ ਆਦਿ ਵੀ ਉਕਤ ਬਿਮਾਰੀ ਫੈਲਣ ਦੇ ਮੁੱਖ ਕਾਰਨ ਹਨ।

ਬਿਮਾਰੀ ਦੇ ਮੁੱਖ ਲੱਛਣ ਦੱਸਦੇ ਹੋਏ ਡਾਕਟਰ ਨੇ ਦੱਸਿਆ ਕਿ ਬੁਖਾਰ ਅਤੇ ਕਮਜ਼ੋਰੀ, ਭੁੱਖ ਨਾ ਲੱਗਣਾ, ਪਿਸ਼ਾਬ ਵਿੱਚ ਪੀਲਾਪਨ, ਜਿਗਰ ਦਾ ਨੁਕਸਾਨ ਅਤੇ ਜਿਗਰ ਦਾ ਕੈਂਸਰ ਬਿਮਾਰੀ ਦੇ ਮੁੱਖ ਲੱਛਣ ਹਨ। ਇਸ ਬਿਮਾਰੀ ਤੋਂ ਬਚਾਅ ਲਈ ਉਨ੍ਹਾਂ ਨਸ਼ੀਲੇ ਟੀਕਿਆਂ ਦੀ ਵਰਤੋਂ ਨਾ ਕਰਨ, ਸੂਈਆਂ ਸਾਂਝੀਆਂ ਨਾ ਕਰਨ, ਸਮੇਂ-ਸਮੇਂ ‘ਤੇ ਮੈਡੀਕਲ ਚੈੱਕਅਪ ਕਰਵਾਉਣ, ਸੁਰੱਖਿਅਤ ਸੈਕਸ ਕਰਨ ਅਤੇ ਕੰਡੋਮ ਦੀ ਵਰਤੋਂ ਕਰਨ, ਜ਼ਖ਼ਮ ਨੂੰ ਖੁੱਲ੍ਹਾ ਨਾ ਛੱਡਣ, ਮਰੀਜ਼ਾਂ ਨੂੰ ਸਰਕਾਰ ਤੋਂ ਮਨਜ਼ੂਰਸ਼ੁਦਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ।