Wednesday, April 2, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਬਟਾਲਾ ਦੇ ਕੁੰਵਰ ਹਿੰਮਤ ਗੁਰਾਇਆ ਨੇ ਇੰਡੀਆ ਓਪਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਕਾਂਸੀ...

ਬਟਾਲਾ ਦੇ ਕੁੰਵਰ ਹਿੰਮਤ ਗੁਰਾਇਆ ਨੇ ਇੰਡੀਆ ਓਪਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗਾ ਜਿੱਤਿਆ

 

ਬਟਾਲਾ – ਬਿੱਗ ਬੋਰ 300 ਮੀਟਰ ਇੰਡੀਆ ਓਪਨ ਸ਼ੂਟਿੰਗ ਚੈਂਪੀਅਨਸ਼ਿਪ 23 ਮਾਰਚ ਤੋਂ 31 ਮਾਰਚ 2025 ਤੱਕ ਇੰਦੋਰ ਵਿਖੇ ਹੋਈ। ਇਸ ਚੈਂਪੀਅਨਸ਼ਿਪ ਵਿੱਚ  ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਸ਼ਹਿਰ ਬਟਾਲਾ ਦੇ ਸ਼ੂਟਰ ਕੁੰਵਰ ਹਿੰਮਤ ਗੁਰਾਇਆ ਨੇ 300 ਮੀਟਰ ਬਿੱਗ ਬੋਰ ਸਟੈਂਡਰਡ ਰਾਈਫਲ (3 ਪੁਜੀਸ਼ਨ ਜੂਨੀਅਰ) ਵਰਗ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤ ਕੇ ਪੰਜਾਬ ਅਤੇ ਆਪਣੇ ਮਾਤਾ-ਪਿਤਾ ਸਮੇਤ ਆਪਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਨੈਸ਼ਨਲ ਐਵਾਰਡੀ ਹਰਮਨਜੀਤ ਸਿੰਘ ਗੁਰਾਇਆ ਦੇ ਸਪੁੱਤਰ ਕੁੰਵਰ ਹਿੰਮਤ ਗੁਰਾਇਆ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪੱਧਰ ‘ਤੇ 3 ਗੋਲਡ ਮੈਡਲ ਅਤੇ ਸਟੇਟ ਪੱਧਰ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 2 ਸਿਲਵਰ ਤੇ 1 ਕਾਂਸੀ ਦਾ ਤਮਗਾ ਅਤੇ ਇੰਡੀਆ ਓਪਨ ਚੈਂਪੀਅਨਸ਼ਿਪ ਜੋ ਕਿ ਨਵੰਬਰ 2024 ਵਿੱਚ ਭੋਪਾਲ ਮੱਧ ਪ੍ਰਦੇਸ਼ ਵਿਖੇ ਹੋਈ ਸੀ, ਉਸ ਵਿੱਚ ਵੀ ਕਾਂਸੀ ਦਾ ਤਮਗਾ ਜਿੱਤ ਚੁੱਕਿਆ ਹੈ। ਕੁੰਵਰ ਹਿੰਮਤ ਗੁਰਾਇਆ ਦੇ ਤਮਗਾ ਜਿੱਤਣ ਦੀ ਖੁਸ਼ੀ ਵਿੱਚ ਭੈਣ, ਭਰਾਵਾਂ, ਰਿਸ਼ਤੇਦਾਰਾਂ ਹੋਰ ਅਤੇ ਹੋਰ ਸਾਕ ਸਬੰਧੀਆਂ ਵੱਲੋਂ ਕੁੰਵਰ ਹਿੰਮਤ ਅਤੇ ਸਮੁੱਚੇ ਗੁਰਾਇਆ ਪਰਿਵਾਰ ਨੂੰ  ਵਧਾਈਆਂ ਅਤੇ ਭਵਿੱਖ ਲ‌ਈ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ ।