Become a member

Get the best offers and updates relating to Liberty Case News.

― Advertisement ―

spot_img
spot_img
HomeBreaking News27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

27 ਫ਼ਰਵਰੀ ਤਕ ਹੜਤਾਲ ‘ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

 

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵੱਲੋਂ ਲੀਗਲ ਡਿਫੈਂਸ ਕੌਸਲ, ਐਕਸ਼ਨ ਪਲਾਨ ਪਾਲਿਸੀ ਨੂੰ ਰੱਦ ਕਰਵਾਉਣਾ ਤੇ ਪੰਜਾਬ ਵਿਚ ਗ੍ਰਾਮ ਨਿਆਂਲਿਆ ਖੋਲ੍ਹਾ ਜਾਣ ਦੇ ਵਿਰੋਧ ਵਿਚ ਜ਼ਿਲ੍ਹਾ ਅਦਾਲਤੀ ਕੰਪਲੈਕਸ ਅੱਗੇ ਰੋਸ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

 

ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ 27 ਫਰਵਰੀ ਤੱਕ ਵਕੀਲ ਭਾਈਚਾਰੇ ਵੱਲੋਂ ਜਿਲ੍ਹਾ ਅਦਾਲਤਾਂ ਵਿਚ ਨੌ ਵਰਕ ਦਾ ਐਲਾਨ ਕਰਕੇ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰੱਖਣ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ  ਵਕੀਲ ਭਾਈਚਾਰਾ ਐਕਸ਼ਨ ਪਲਾਨ ਪਾਲਿਸੀ, ਐੱਲ ਏ ਡੀ ਸੀ ਪਾਲਿਸੀ ਅਤੇ ਪੇਂਡੂ ਖੇਤਰ ਵਿਚ ਅਦਾਲਤਾਂ ਸਥਾਪਤ ਕਰਨ ਦੇ ਫੈਸਲੇ ਤੋਂ ਖਫ਼ਾ ਹਨ। ਇਸ ਮੌਕੇ ਵਕੀਲ ਭਾਈਚਾਰੇ ਵੱਲੋਂ ਮਾਨਯੋਗ ਸੁਪਰੀਮ ਕੋਰਟ ਕੋਲੋਂ ਮੰਗ ਕੀਤੀ ਗਈ ਕਿ ਲਿਗਲ ਡਿਫੈਂਸ ਕੌਂਸਲ ਨੂੰ ਬੰਦ ਕੀਤਾ ਜਾਵੇ।