Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਆਪ ਪੰਜਾਬ ਦੇ ਆਗੂਆਂ ਅਤੇ ਵਲੰਟੀਅਰਾਂ ਨੇ ਮਨਾਇਆ ਅਰਵਿੰਦ ਕੇਜਰੀਵਾਲ ਦਾ ਜਨਮ...

ਆਪ ਪੰਜਾਬ ਦੇ ਆਗੂਆਂ ਅਤੇ ਵਲੰਟੀਅਰਾਂ ਨੇ ਮਨਾਇਆ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ

ਚੰਡੀਗੜ੍ਹ, 16 ਅਗਸਤ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ੁੱਕਰਵਾਰ ਨੂੰ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨਾਇਆ। ‘ਆਪ’ ਪੰਜਾਬ ਦੇ ਆਗੂ ਅਤੇ ਵਲੰਟੀਅਰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਕੇਕ ਕੱਟਿਆ ਅਤੇ ਕੇਜਰੀਵਾਲ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਕ੍ਰਾਂਤੀਕਾਰੀ ਆਗੂ ਹਨ, ਜਿਨ੍ਹਾਂ ਨੇ ਭਾਰਤ ਵਿੱਚ ਇਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ। ਜੌੜਾਮਾਜਰਾ ਨੇ ਕੇਜਰੀਵਾਲ ਨੂੰ ਰਾਸ਼ਟਰੀ ਹੀਰੋ ਦੱਸਦਿਆਂ ਭਰੋਸਾ ਪ੍ਰਗਟਾਇਆ ਕਿ ਮੌਜੂਦਾ ਝੂਠੇ ਦੋਸ਼ਾਂ ਤੋਂ ਕੇਜਰੀਵਾਲ ਹੋਰ ਵੀ ਮਜ਼ਬੂਤ ​​ਹੋ ਕੇ ਉੱਭਰਨਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਸਫਲ ਸਿਆਸੀ ਪਾਰਟੀ, ਆਮ ਆਦਮੀ ਪਾਰਟੀ (ਆਪ) ਦੀ ਸਥਾਪਨਾ ਕੀਤੀ। ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕਰਦੇ ਹੋਏ ਜੌੜਾਮਾਜਰਾ ਨੇ ਕਿਹਾ ਕਿ ਬਹੁਤ ਕਮ ਸਮੇਂ ਵਿੱਚ ਪਾਰਟੀ ਬਹੁਤ ਤੇਜੀ ਨਾਲ ਅੱਗੇ ਵਧੀ ਹੈ। ‘ਆਪ’ ਦੀ ਦੋ ਰਾਜਾਂ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਹੈ, ਚੰਡੀਗੜ੍ਹ ਵਿੱਚ ਮੇਅਰ ਹੈ, ਗੁਜਰਾਤ ਵਿੱਚ ਪੰਜ ਅਤੇ ਗੋਆ ਵਿੱਚ ਦੋ ਵਿਧਾਇਕਾਂ ਦੇ ਨਾਲ 13 ਸੰਸਦ ਮੈਂਬਰ ਹਨ। ਜੌੜਾਮਾਜਰਾ ਨੇ ਇਨ੍ਹਾਂ ਸਫਲਤਾਵਾਂ ਦਾ ਸਿਹਰਾ ਕੇਜਰੀਵਾਲ ਦੇ ਬਿਹਤਰ ਰਾਸ਼ਟਰ ਦੇ ਵਿਜ਼ਨ ਨੂੰ ਦਿੱਤਾ।

ਇਸ ਮੌਕੇ ਉਨ੍ਹਾਂ ਨਾਲ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ, ਪੀ.ਆਰ.ਟੀ.ਸੀ. ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾਰਵਾਂ, ‘ਆਪ’ ਆਗੂ ਪ੍ਰੇਮ ਗਰਗ, ਪਾਰਟੀ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਵਿਕਰਮ ਜੀਤ ਪਾਸੀ, ਸੁਰੇਸ਼ ਗੋਇਲ (ਆਪ ਪੰਜਾਬ ਦੇ ਖ਼ਜ਼ਾਨਚੀ) ਸਮੇਤ ਚੰਡੀਗੜ੍ਹ ਦੇ ਕੌਂਸਲਰ ਅਤੇ ਪਾਰਟੀ ਵਰਕਰ ਵੀ ਹਾਜ਼ਰ ਸਨ।