Become a member

Get the best offers and updates relating to Liberty Case News.

― Advertisement ―

spot_img
spot_img
HomeBig News4 ਲੱਖ ਕਰੋੜ ਦਾ ਕਰਜ਼ਾ ਤੇ ਲਗਜ਼ਰੀ ਜੈੱਟ ਦੇ ਝੂਟੇ, ਸਵਾਤੀ ਮਾਲੀਵਾਲ...

4 ਲੱਖ ਕਰੋੜ ਦਾ ਕਰਜ਼ਾ ਤੇ ਲਗਜ਼ਰੀ ਜੈੱਟ ਦੇ ਝੂਟੇ, ਸਵਾਤੀ ਮਾਲੀਵਾਲ ਨੇ ਪੰਜਾਬ ਸਰਕਾਰ ਦੀ ਖੋਲ੍ਹੀ ਪੋਲ

 

ਚੰਡੀਗੜ੍ਹ/ਨਵੀਂ ਦਿੱਲੀ- ਪੰਜਾਬ ਦੀ ਵਿਗੜ ਰਹੀ ਆਰਥਿਕ ਹਾਲਤ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕਥਿਤ ਫ਼ਜ਼ੂਲ ਖਰਚਿਆਂ ਨੂੰ ਲੈ ਕੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਸਵਾਤੀ ਮਾਲੀਵਾਲ ਨੇ ਇੱਕ ਟਵੀਟ ਰਾਹੀਂ ਪੰਜਾਬ ਸਰਕਾਰ ਦੇ ‘ਸ਼ਾਹੀ ਅੰਦਾਜ਼’ ਅਤੇ ਪ੍ਰਚਾਰ ਦੀ ਨੀਤੀ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਸਭ ਸੂਬੇ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ।

ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕਿਸੇ ਛੋਟੇ ਜਿਹੇ ਉਦਘਾਟਨ ਜਾਂ ਰੈਲੀ ਲਈ ਵੀ ਦਿੱਲੀ ਤੋਂ ‘ਸੁਪਰ CM’ ਨੂੰ ਲਿਆਉਣ ਲਈ ਪਹਿਲਾਂ ਇੱਕ ਲਗਜ਼ਰੀ ਚਾਰਟਰਡ ਜੈੱਟ ਕਿਰਾਏ ‘ਤੇ ਲੈ ਕੇ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬਾ ਕਰਜ਼ੇ ਹੇਠ ਦਬਿਆ ਹੋਇਆ ਹੈ, ਦੂਜੇ ਪਾਸੇ ਆਲੀਸ਼ਾਨ ਸ਼ੀਸ਼ ਮਹਿਲ ਵਿੱਚ ਨਿਵਾਸ ਕੀਤਾ ਜਾ ਰਿਹਾ ਹੈ ਅਤੇ ਸੈਂਕੜੇ ਪੁਲਸ ਮੁਲਾਜ਼ਮਾਂ ਨੂੰ ਡਿਊਟੀ ‘ਤੇ ਲਗਾਇਆ ਗਿਆ ਹੈ।

 

ਸਰਕਾਰ ਦੀ ਪ੍ਰਚਾਰ ਨੀਤੀ ਨੂੰ ਘੇਰਦਿਆਂ ਮਾਲੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦੇ ਅਖ਼ਬਾਰਾਂ ਦੇ ਫਰੰਟ ਪੇਜਾਂ ‘ਤੇ ਇਸ਼ਤਿਹਾਰ, ਟੀਵੀ ਅਤੇ ਯੂਟਿਊਬ ਐਡਸ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਬੱਸ ਸਟੈਂਡਾਂ ‘ਤੇ ਵੀ ਇਸ਼ਤਿਹਾਰ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਮੁੱਖ ਮੰਤਰੀ ਅਤੇ ਸੁਪਰ CM ਦੇ ਵੱਡੇ-ਵੱਡੇ ਕੱਟ-ਆਊਟ ਅਤੇ ਹੋਰਡਿੰਗ ਲਗਾਏ ਗਏ ਹਨ ਅਤੇ ਰੈਲੀਆਂ ਵਿੱਚ ਭੀੜ ਇਕੱਠੀ ਕਰਨ ਲਈ ਬੱਸਾਂ ਭਰ ਕੇ ਲੋਕਾਂ ਨੂੰ ਲਿਆਂਦਾ ਜਾਂਦਾ ਹੈ।

 

ਸਵਾਤੀ ਮਾਲੀਵਾਲ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਪੰਜਾਬ ‘ਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਸਰਕਾਰ ਦੇ ਇਹ ‘ਸ਼ਾਹੀ ਸ਼ੌਕ’ ਅਤੇ ਬੇਲੋੜਾ ਪ੍ਰਚਾਰ ਪੰਜਾਬ ਨੂੰ ਆਰਥਿਕ ਤੌਰ ‘ਤੇ ਬਰਬਾਦ ਕਰ ਰਹੇ ਹਨ। ਉਨ੍ਹਾਂ ਦਾ ਇਹ ਬਿਆਨ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਰਿਹਾ ਹੈ।