Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਕੀਮੋਥੈਰੇਪੀ ਅਤੇ ਡਾਇਲਸਿਸ ਤੋਂ ਪਹਿਲਾਂ ਖੂਨ ਦਾ ਮੁਫ਼ਤ ’ਚ ਟੈਸਟ ਕਰੇਗਾ ਲਾਈਫ...

ਕੀਮੋਥੈਰੇਪੀ ਅਤੇ ਡਾਇਲਸਿਸ ਤੋਂ ਪਹਿਲਾਂ ਖੂਨ ਦਾ ਮੁਫ਼ਤ ’ਚ ਟੈਸਟ ਕਰੇਗਾ ਲਾਈਫ ਕੇਅਰ ਫਾਉਂਡੇਸ਼ਨ, ਸੀਚੇਵਾਲ ਨੇ ਕੀਤਾ ਉਦਘਾਟਨ

 

ਅੱਜ ਐਨਜੀਓ ਲਾਈਫ ਕੇਅਰ ਫਾਉਂਡੇਸ਼ਨ ਦੀ ਮੁਫ਼ਤ ਕੀਮੋਥੈਰੇਪੀ ਅਤੇ ਡਾਇਲਸਿਸ ਤੋਂ ਪਹਿਲਾਂ ਖੂਨ ਟੈਸਟ ਸੇਵਾ ਸੈਂਟਰ ਖੋਲੇ ਗਏ। ਜਿਸ ਦਾ ਉਦਘਾਟਨ ਪਦਮ ਸ਼੍ਰੀ ਐਵਾਰਡੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸੀਚੇਵਾਲ ਨੇ ਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਆਯੋਜਿਤ ਇਕ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੰਗਰ-ਭੰਡਾਰੇ ਲਗਾਉਣ ਵਾਲੇ ਤਾਂ ਬਹੁਤ ਹਨ, ਪਰ ਜ਼ਰੂਰਤ ਇਸ ਤਰ੍ਹਾਂ ਦੀ ਮੁਫ਼ਤ ਸਿਹਤ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਜ਼ਿਆਦਾ ਹੈ। ਉਨ੍ਹਾਂ ਲਾਈਫ ਕੇਅਰ ਫਾਉਂਡੇਸ਼ਨ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਜ਼ਰੂਰਤਮੰਦਾਂ ਲਈ ਇਸ ਤਰ੍ਹਾਂ ਦੇ ਕੋਸ਼ਿਸ਼ਾਂ ਦੀ ਬਹੁਤ ਜ਼ਰੂਰਤ ਹੈ। ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਗਰੀਬ ਲੋਕ ਆਰਥਿਕ ਹਾਲਾਤਾਂ ਕਾਰਨ ਇਲਾਜ਼ ਤਾਂ ਦੂਰ, ਆਪਣੇ ਸਰੀਰ ਦੀ ਸਿਹਤ ਜਾਂਚ ਵੀ ਨਹੀਂ ਕਰਵਾ ਸਕਦੇ।

ਇਸ ਤੋਂ ਇਲਾਵਾ ਲਾਈਫ ਕੇਅਰ ਫਾਉਂਡੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਨੇ ਵੀ ਇਸ ਵਿਸ਼ੇਸ਼ ਪਹਿਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟ੍ਰਾਈਸਿਟੀ ਦੇ ਇਲਾਵਾ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਸਥਾਪਿਤ ਉਨ੍ਹਾਂ ਦੇ 90 ਤੋਂ ਵੱਧ ਪ੍ਰਯੋਗਸ਼ਾਲਾ ਸੰਗ੍ਰਹਿ ਕੇਂਦਰਾਂ ਵਿੱਚ ਕੈਂਸਰ ਅਤੇ ਕਿਡਨੀ ਵਰਗੀਆਂ ਬਹੁਤ ਹੀ ਖ਼ਤਰਨਾਕ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਹਰ ਵਾਰ ਡਾਇਲਸਿਸ ਤੋਂ ਪਹਿਲਾਂ ਕੀਤੇ ਜਾਣ ਵਾਲੇ ਕੁੱਲ 37 ਟੈਸਟ, ਸੀਬੀਸੀ (ਬਲੱਡ ਸੈੱਲ ਟੈਸਟ) ਦੇ 22 ਟੈਸਟ ਅਤੇ ਕੇਐਫਟੀ (ਕਿਡਨੀ) ਦੇ 15 ਟੈਸਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕੈਂਸਰ ਮਰੀਜ਼ਾਂ ਲਈ ਕੀਮੋਥੈਰੇਪੀ ਤੋਂ ਪਹਿਲਾਂ ਕੁੱਲ 48 ਟੈਸਟ ਕੀਤੇ ਜਾਣਗੇ, ਜਿਨ੍ਹਾਂ ਵਿੱਚ 22 ਸੀਬੀਸੀ (ਰਕਤ ਕੋਸ਼ਿਕਾਵਾਂ) ਟੈਸਟ, 15 ਕੇਐਫਟੀ (ਕਿਡਨੀ) ਟੈਸਟ ਅਤੇ 11 ਐਲਐਫਟੀ (ਜਿਗਰ) ਟੈਸਟ ਸ਼ਾਮਲ ਹਨ।

Previous article
Next article