Become a member

Get the best offers and updates relating to Liberty Case News.

― Advertisement ―

spot_img
spot_img
HomeBig Newsਗਲਵਾਨ ਝੜਪ ਤੋਂ ਬਾਅਦ ਮੁੜ ਖੁੱਲੇਗਾ ਲਿਪੂਲੇਖ ਵਪਾਰ ਮਾਰਗ, ਜੂਨ ਵਿੱਚ ਜਾਵੇਗਾ...

ਗਲਵਾਨ ਝੜਪ ਤੋਂ ਬਾਅਦ ਮੁੜ ਖੁੱਲੇਗਾ ਲਿਪੂਲੇਖ ਵਪਾਰ ਮਾਰਗ, ਜੂਨ ਵਿੱਚ ਜਾਵੇਗਾ ਪਹਿਲਾ ਵਪਾਰੀ ਜਥਾ

ਭਾਰਤ-ਚੀਨ ਸਰਹੱਦ ‘ਤੇ 2020 ਦੀ ਗਲਵਾਨ ਝੜਪ ਤੋਂ ਬਾਅਦ ਬੰਦ ਕੀਤਾ ਗਿਆ ਲਿਪੂਲੇਖ ਵਪਾਰ ਮਾਰਗ ਹੁਣ ਮੁੜ ਖੁੱਲਣ ਜਾ ਰਿਹਾ ਹੈ। ਉੱਤਰਾਖੰਡ ਦੇ ਪਿਥੌਰਾਗੜ੍ਹ ਤੋਂ ਕਰੀਬ 300 ਵਪਾਰੀਆਂ ਦੀ ਸੂਚੀ ਵਿਦੇਸ਼ ਮੰਤਰਾਲੇ ਨੂੰ ਭੇਜੀ ਗਈ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਵਪਾਰੀ ਬਿਨਾਂ ਵੀਜ਼ਾ ਅਤੇ ਪਾਸਪੋਰਟ ਦੇ ਖਾਸ ਟ੍ਰੇਡ ਪਾਸ ਰਾਹੀਂ ਤਿੱਬਤ ਦੇ ਤਕਲਾਕੋਟ ਬਾਜ਼ਾਰ ਤੱਕ ਪਹੁੰਚ ਸਕਣਗੇ।

ਇਸ ਵਾਰ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੋਵੇਗੀ ਕਿ ਸਰਹੱਦ ਤੱਕ ਸੜਕ ਬਣ ਜਾਣ ਕਾਰਨ ਹੁਣ ਸਮਾਨ ਘੋੜਿਆਂ ਅਤੇ ਖੱਚਰਾਂ ਦੀ ਥਾਂ ਵਾਹਨਾਂ ਰਾਹੀਂ ਲਿਜਾਇਆ ਜਾਵੇਗਾ। ਇਸ ਨਾਲ ਵਪਾਰ ਪਹਿਲਾਂ ਨਾਲੋਂ ਹੋਰ ਤੇਜ਼ ਅਤੇ ਆਸਾਨ ਹੋਣ ਦੀ ਉਮੀਦ ਹੈ।

ਲਿਪੂਲੇਖ ਵਪਾਰ ਮਾਰਗ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਅਤੇ ਇਹ ਸਿਰਫ਼ ਕਾਰੋਬਾਰ ਤੱਕ ਸੀਮਿਤ ਨਹੀਂ ਰਿਹਾ, ਸਗੋਂ ਹਿਮਾਲਿਆਈ ਇਲਾਕਿਆਂ ਦੀ ਸੱਭਿਆਚਾਰਕ ਅਤੇ ਸਮਾਜਿਕ ਵਿਰਾਸਤ ਨਾਲ ਵੀ ਜੁੜਿਆ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਤਿੱਬਤੀ ਵਪਾਰੀ ਯਾਕਾਂ ਅਤੇ ਭੇੜਾਂ ਰਾਹੀਂ ਨਮਕ, ਉੱਨ ਅਤੇ ਬੋਰੇਕਸ ਭਾਰਤ ਲਿਆਉਂਦੇ ਸਨ, ਜਦਕਿ ਭਾਰਤੀ ਵਪਾਰੀ ਕੱਪੜੇ, ਮਸਾਲੇ ਅਤੇ ਅਨਾਜ ਤਿੱਬਤ ਲੈ ਜਾਂਦੇ ਸਨ।

1962 ਦੀ ਭਾਰਤ-ਚੀਨ ਜੰਗ ਤੋਂ ਬਾਅਦ ਇਹ ਵਪਾਰ ਲੰਬੇ ਸਮੇਂ ਲਈ ਬੰਦ ਰਿਹਾ। ਬਾਅਦ ਵਿੱਚ 1991 ਵਿੱਚ ਇਸਨੂੰ ਦੁਬਾਰਾ ਸ਼ੁਰੂ ਕੀਤਾ ਗਿਆ, ਪਰ 2020 ਦੀ ਗਲਵਾਨ ਝੜਪ ਤੋਂ ਬਾਅਦ ਫਿਰ ਰੋਕ ਦਿੱਤਾ ਗਿਆ ਸੀ। ਹੁਣ ਦੋਵੇਂ ਦੇਸ਼ਾਂ ਵਿਚਾਲੇ ਕੂਟਨੀਤਿਕ ਕੋਸ਼ਿਸ਼ਾਂ ਤੋਂ ਬਾਅਦ ਇਸਨੂੰ ਮੁੜ ਬਹਾਲ ਕੀਤਾ ਜਾ ਰਿਹਾ ਹੈ।

ਸੀਮਾ ਵਪਾਰ ਮੁੜ ਸ਼ੁਰੂ ਹੋਣ ਨਾਲ ਸਰਹੱਦੀ ਇਲਾਕਿਆਂ ਦੀ ਅਰਥਵਿਵਸਥਾ ਨੂੰ ਵੱਡਾ ਫਾਇਦਾ ਹੋਣ ਦੀ ਉਮੀਦ ਹੈ। ਆਦੀ ਕੈਲਾਸ਼ ਯਾਤਰਾ ਤੋਂ ਪਹਿਲਾਂ ਹੀ ਸਰਹੱਦੀ ਖੇਤਰਾਂ ਵਿੱਚ ਚਲਹ-ਪਹਿਲ ਵਧ ਗਈ ਹੈ। ਹੁਣ ਵਪਾਰ ਸ਼ੁਰੂ ਹੋਣ ਨਾਲ ਬਿਆਸ, ਦਾਰਮਾ ਅਤੇ ਚੌਂਦਾਸ ਘਾਟੀ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਆਮਦਨ ਦੇ ਨਵੇਂ ਮੌਕੇ ਮਿਲ ਸਕਦੇ ਹਨ।

ਹਾਲਾਂਕਿ ਲਿਪੂਲੇਖ ਖੇਤਰ ਨੂੰ ਲੈ ਕੇ ਨੇਪਾਲ ਦੀਆਂ ਅਪਤੀਆਂ ਅਤੇ ਪੁਰਾਣਾ ਸਰਹੱਦੀ ਵਿਵਾਦ ਅਜੇ ਵੀ ਇਸ ਖੇਤਰ ਨੂੰ ਰਣਨੀਤਿਕ ਤੌਰ ‘ਤੇ ਸੰਵੇਦਨਸ਼ੀਲ ਬਣਾਉਂਦੇ ਹਨ।

ਵਿਦੇਸ਼ ਮੰਤਰਾਲੇ ਅਤੇ ਚੀਨੀ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਾਅਦ ਵਪਾਰੀਆਂ ਦਾ ਪਹਿਲਾ ਜਥਾ ਜੂਨ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਰਵਾਨਾ ਹੋ ਸਕਦਾ ਹੈ। ਪਰੰਪਰਾਗਤ ਤੌਰ ‘ਤੇ ਇਹ ਵਪਾਰ ਹਰ ਸਾਲ ਜੂਨ ਤੋਂ ਸਤੰਬਰ ਤੱਕ ਸੀਮਿਤ ਸਮੇਂ ਲਈ ਚਲਾਇਆ ਜਾਂਦਾ ਹੈ।

ਪ੍ਰਸ਼ਾਸਨ ਮੁਤਾਬਕ ਮਨਜ਼ੂਰੀ ਮਿਲਣ ਤੋਂ ਬਾਅਦ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਵਪਾਰੀਆਂ ਨੂੰ ਪਛਾਣ ਪੱਤਰ ਅਤੇ ਰਹਾਇਸ਼ ਸਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ। ਹਰ ਵਪਾਰੀ ਨਾਲ ਇੱਕ ਸਹਾਇਕ ਨੂੰ ਵੀ ਜਾਣ ਦੀ ਆਗਿਆ ਮਿਲੇਗੀ, ਜਿਸ ਲਈ ਵੱਖਰਾ ਬਾਰਡਰ ਟ੍ਰੇਡ ਪਾਸ ਜਾਰੀ ਕੀਤਾ ਜਾਵੇਗਾ।