Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsLPG ਗੈਸ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ...

LPG ਗੈਸ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ

 

 

ਨਵੀਂ ਦਿੱਲੀ- ਪੱਛਮੀ ਏਸ਼ੀਆ ‘ਚ ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਸੇਕ ਹੁਣ ਭਾਰਤੀ ਸੰਸਦ ਤੱਕ ਪਹੁੰਚ ਗਿਆ ਹੈ। ਦੇਸ਼ ‘ਚ ਰਸੋਈ ਗੈਸ (LPG) ਦੀ ਭਾਰੀ ਕਿੱਲਤ ਨੂੰ ਲੈ ਕੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਨੇ ਅਜਿਹਾ ਹੰਗਾਮਾ ਕੀਤਾ ਕਿ ਸਦਨ ਦੀ ਕਾਰਵਾਈ ਤੈਅ ਸਮੇਂ ਤੋਂ ਪਹਿਲਾਂ ਹੀ ਸੋਮਵਾਰ ਤੱਕ ਲਈ ਮੁਲਤਵੀ ਕਰਨੀ ਪਈ। ਸਦਨ ਦੀ ਕਾਰਵਾਈ ਦੌਰਾਨ ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਸਾਂਸਦ ਸੰਸਦ ਕੰਪਲੈਕਸ ‘ਚ ਗਿਲਾਸ ਅਤੇ ਥਾਲੀਆਂ ਲੈ ਕੇ ਨਾਟਕ ਕਰ ਰਹੇ ਹਨ। ਰਿਜਿਜੂ ਨੇ ਕਿਹਾ,”ਕਾਂਗਰਸ ਦੇ ਮੈਂਬਰ ਆਪਣੇ ਨੇਤਾ (ਰਾਹੁਲ ਗਾਂਧੀ) ਦੇ ਨਾਲ-ਨਾਲ ਖੁਦ ਵੀ ਵਿਗੜ ਗਏ ਹਨ। ਅਜੇ ਵੀ ਸਮਾਂ ਹੈ ਸੁਧਰ ਜਾਓ, ਜਨਤਾ ਤੁਹਾਨੂੰ ਸੱਤਾ ਨਹੀਂ ਦੇਣ ਵਾਲੀ।”

 

ਸਵੇਰੇ ਜਿਵੇਂ ਹੀ ਸਪੀਕਰ ਓਮ ਬਿਰਲਾ ਨੇ ਪ੍ਰਸ਼ਨਕਾਲ ਸ਼ੁਰੂ ਕੀਤਾ, ਵਿਰੋਧੀ ਮੈਂਬਰ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ। ਹੰਗਾਮਾ ਵਧਦਾ ਦੇਖ ਸਪੀਕਰ ਨੇ ਸਖ਼ਤ ਲਹਿਜੇ ‘ਚ ਚੇਤਾਵਨੀ ਦਿੱਤੀ,”ਸਦਨ ਦੀਆਂ ਮੇਜ਼ਾਂ ‘ਤੇ ਚੜ੍ਹੋਗੇ ਤਾਂ ਸਖ਼ਤ ਕਾਰਵਾਈ ਹੋਵੇਗੀ। ਸੰਸਦ ਦੀ ਮਰਿਆਦਾ ਬਣਾਈ ਰੱਖਣਾ ਸਭ ਦੀ ਜ਼ਿੰਮੇਵਾਰੀ ਹੈ, ਜੋ ਆਚਰਣ ਤੁਸੀਂ ਕਰ ਰਹੇ ਹੋ, ਉਹ ਬਿਲਕੁਲ ਠੀਕ ਨਹੀਂ ਹੈ।” ਵਾਰ-ਵਾਰ ਕਾਰਵਾਈ ਮੁਲਤਵੀ ਹੋਣ ਦੇ ਬਾਵਜੂਦ, ਦੁਪਹਿਰ 2 ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਹੰਗਾਮੇ ਦੇ ਵਿਚਕਾਰ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤ ਸਾਲ 2025-26 ਦੀਆਂ ਵਾਧੂ ਗ੍ਰਾਂਟ ਮੰਗਾਂ ‘ਤੇ ਜਵਾਬ ਦਿੱਤਾ। ਇਸ ਤੋਂ ਬਾਅਦ ਵਿਨਿਯੋਗ ਬਿੱਲ 2026 (Appropriation Bill) ਨੂੰ ਪਾਸ ਕਰ ਦਿੱਤਾ ਗਿਆ। ਪਰ ਵਿਰੋਧੀਆਂ ਦਾ ਰੌਲਾ ਨਾ ਘੱਟਦਾ ਦੇਖ ਪੀਠਾਸੀਨ ਕ੍ਰਿਸ਼ਨ ਪ੍ਰਸਾਦ ਤੇਨੇਤੀ ਨੇ ਸਦਨ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ।