ਲੁਧਿਆਣਾ : ਲੁਧਿਆਣਾ ਜ਼ਿਮਨੀ ਚੋਣ ਨਤੀਜਿਆਂ ਦੇ ਚੌਥੇ ਰਾਊਂਡ ਦੌਰਾਨ ਬਾਜ਼ੀ ਪਲਟ ਗਈ ਅਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਮੁੜ ਦੂਜੇ ਨੰਬਰ ‘ਤੇ ਆ ਗਏ। ਪਹਿਲੇ 2 ਰਾਊਂਡਾਂ ਦੌਰਾਨ ਭਾਰਤ ਭੂਸ਼ਣ ਆਸ਼ੂ ਲਗਾਤਾਰ ਦੂਜੇ ਨੰਬਰ ‘ਤੇ ਚੱਲ ਰਹੇ ਸਨ ਪਰ ਤੀਜੇ ਰਾਊਂਡ ਦੌਰਾਨ ਅਚਾਨਕ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ ‘ਤੇ ਆ ਗਏ ਅਤੇ ਭਾਰਤ ਭੂਸ਼ਣ ਆਸ਼ੂ ਤੀਜੇ ਨੰਬਰ ‘ਤੇ ਚਲੇ ਗਏ।
ਚੌਥਾ ਰਾਊਂਡ ਖੁੱਲ੍ਹਦੇ ਹੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 7421 ਵੋਟਾਂ ਨਾਲ ਮੁੜ ਦੂਜੇ ਨੰਬਰ ‘ਤੇ ਆ ਗਏ ਹਨ, ਜਦੋਂ ਕਿ ਭਾਜਪਾ ਦੇ ਜੀਵਨ ਗੁਪਤਾ 7193 ਵੋਟਾਂ ਨਾਲ ਤੀਜੇ ਨੰਬਰ ‘ਤੇ ਹਨ। ਇਸ ਤਰ੍ਹਾਂ ਤੀਜੇ ਅਤੇ ਚੌਥੇ ਰਾਊਂਡ ਦੌਰਾਨ ਕਾਂਗਰਸ ਅਤੇ ਭਾਜਪਾ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਦੀ ਲੀਡ ਚੌਥੇ ਰਾਊਂਡ ਦੌਰਾਨ ਵੀ ਬਰਕਰਾਰ ਹੈ ਅਤੇ ਉਹ 2844 ਵੋਟਾਂ ਦੇ ਫ਼ਰਕ ਨਾਲ ਹੁਣ ਤੱਕ 10265 ਵੋਟਾਂ ਹਾਸਲ ਕਰ ਚੁੱਕੇ ਹਨ।