ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁੱਜ਼ਫਰਨਗਰ ਜ਼ਿਲ੍ਹੇ ਦੇ ਬੁਢਾਨਾ ਇਲਾਕੇ ਵਿਚ ਬੁੱਧਵਾਰ ਨੂੰ ਇਕ ਟਰੱਕ ਦੇ ਹਿੰਡਨ ਨਦੀ ‘ਚ ਡਿੱਗਣ ਕਾਰਨ ਟਰੱਕ ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਰੈਸਕਿਊ ਮੁਹਿੰਮ ਚਲਾ ਕੇ ਸਾਰਿਆਂ ਨੂੰ ਟਰੱਕ ਵਿਚੋਂ ਬਾਹਰ ਕੱਢਿਆ। ਚਾਰੋਂ ਟਰੱਕ ਵਿਚ ਲੁਧਿਆਣਾ ਤੋਂ ਮਿੱਟੀ ਭਰ ਕੇ ਮੁਰਾਦਾਬਦ ਲੈ ਕੇ ਜਾ ਰਹੇ ਸਨ। ਅਚਾਨਕ ਟਰੱਕ ਬੇਕਾਬੂ ਹੋ ਕੇ ਨਦੀ ਵਿਚ ਡਿੱਗ ਗਿਆ।
ਇਸ ਹਾਦਸੇ ਵਿਚ ਟਰੱਕ ਡਰਾਈਵਰ ਛੋਟੇ ਲਾਲ ਅਤੇ ਕਾਰੋਬਾਰੀ ਨੀਲ ਦੀ ਮੌਤ ਹੋ ਗਈ। ਟਰੱਕ ਦੇ ਮਾਲਕ ਜਾਵੇਦ ਅਤੇ ਅਜੇ ਨਾਮੀ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ‘ਤੇ ਪੁਲਸ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਦੋ ਜ਼ਖ਼ਮੀ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲ ਤੋਂ ਬਚਾਅ ਮੁਹਿੰਮ ਦੇ ਚੱਲਦੇ ਸੜਕ ‘ਤੇ ਦੋਹਾਂ ਪਾਸੇ ਲੰਬਾ ਜਾਮ ਲੱਗ ਗਿਆ। ਪੁਲਸ ਨੇ ਰੈਸਕਿਊ ਆਪ੍ਰੇਸ਼ਨ ਮਗਰੋਂ ਜਾਮ ਖੁੱਲ੍ਹਵਾਇਆ ਦੱਸਿਆ ਗਿਆ ਹੈ ਕਿ ਟਰੱਕ ਬੁਢਾਨਾ ਕੋਤਵਾਲੀ ਖੇਤਰ ਕੋਲ ਹਿੰਡਨ ਨਦੀ ਪੁਲ ‘ਤੇ ਬੇਕਾਬੂ ਹੋ ਗਿਆ ਅਤੇ ਨਦੀ ਵਿਚ ਡਿੱਗ ਗਿਆ।