ਕੋਲੋਰਾਡੋ : ਐਤਵਾਰ ਸਵੇਰੇ ਅਮਰੀਕਾ ਦੇ ਫੋਰਟ ਮੋਰਗਨ ਮਿਊਂਸੀਪਲ ਹਵਾਈ ਅੱਡੇ ‘ਤੇ 2 ਛੋਟੇ ਜਹਾਜ਼ ਹਵਾ ਵਿੱਚ ਟਕਰਾ ਗਏ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 10:40 ਵਜੇ ਦੇ ਕਰੀਬ ਹੋਇਆ।
ਕਿਹੜੇ-ਕਿਹੜੇ ਜਹਾਜ਼ ਸਨ ਸ਼ਾਮਲ?
ਇੱਕ ਜਹਾਜ਼ Cessna 172 ਸੀ, ਜੋ ਕਿ ਚਾਰ-ਸੀਟਰ ਹਲਕਾ ਸਿਖਲਾਈ ਅਤੇ ਨਿੱਜੀ ਵਰਤੋਂ ਵਾਲਾ ਜਹਾਜ਼ ਹੈ, ਜਦੋਂਕਿ ਦੂਜਾ ਜਹਾਜ਼ ਐਕਸਟਰਾ ਫਲੂਗਜ਼ੇਗਬਾਉ EA300 ਸੀ, ਜੋ ਆਮ ਤੌਰ ‘ਤੇ ਐਰੋਬੈਟਿਕ ਉਡਾਣਾਂ ਲਈ ਵਰਤਿਆ ਜਾਂਦਾ ਹੈ। ਦੋਵੇਂ ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਇਹ ਟੱਕਰ ਹੋ ਗਈ।
ਸਥਾਨਕ ਪ੍ਰਸ਼ਾਸਨ ਨੇ ਕੀ ਕਿਹਾ?
ਮੋਰਗਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਟੱਕਰ ਤੋਂ ਬਾਅਦ ਇੱਕ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਕਾਰਨ ਇਹ ਪੂਰੀ ਤਰ੍ਹਾਂ ਸੜ ਗਿਆ, ਜਦੋਂਕਿ ਦੂਜਾ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਨੁਸਾਰ, ਦੋਵਾਂ ਜਹਾਜ਼ਾਂ ਵਿੱਚ 2 ਲੋਕ ਸਵਾਰ ਸਨ। ਯਾਨੀ ਹਾਦਸੇ ਦੇ ਸਮੇਂ ਜਹਾਜ਼ ਵਿੱਚ ਕੁੱਲ ਚਾਰ ਲੋਕ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਚੌਥੇ ਵਿਅਕਤੀ ਦੀ ਹਾਲਤ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ।