ਜਲੰਧਰ ਗਦਾਈਪੁਰ ਵਿਚ ਘਰ ਦੇ ਬਾਹਰ ਖੇਡ ਰਹੇ 4 ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਮੌਤ ਹੋ ਗਈ। ਲੋਕਾਂ ਨੇ ਹਾਦਸਾ ਵੇਖ ਕੇ ਤੁਰੰਤ ਟਰੈਕਟਰ-ਟਰਾਲੀ ਚਾਲਕ ਨੂੰ ਕਾਬੂ ਕਰ ਲਿਆ, ਜਦਕਿ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਪਛਾਣ ਮੁਹੰਮਦ ਫੇਜ ਪੁੱਤਰ ਜਾਬੀਦ ਅਹਿਮਦ ਵਾਸੀ ਗਦਾਈਪੁਰ ਵਜੋਂ ਹੋਈ।ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਜਾਬੀਰ ਅਹਿਮਦ ਨੇ ਦੱਸਿਆ ਕਿ ਉਸ ਦਾ ਬੇਟਾ ਫੇਜ ਅਕਸਰ ਘਰ ਦੇ ਬਾਹਰ ਹੀ ਖੇਡਦਾ ਸੀ। ਬੀਤੇ ਦਿਨ ਵੀ ਉਹ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਕਾਫ਼ੀ ਸਪੀਡ ਨਾਲ ਇਕ ਟਰੈਕਟਰ-ਟਰਾਲੀ ਚਾਲਕ ਬੈਕ ਕਰਦਾ ਹੋਇਆ ਆਇਆ ਅਤੇ ਉਸ ਦੇ ਬੇਟੇ ਨੂੰ ਹੇਠਾਂ ਕੁਚਲ ਦਿੱਤਾ। ਟਾਇਰ ਦੇ ਹੇਠਾਂ ਸਿਰ ਆਉਣ ਨਾਲ ਫੇਜ ਖ਼ੂਨ ਨਾਲ ਲਥਪਥ ਹੋ ਗਿਆ। ਜਲਦੀ ਵਿਚ ਉਸ ਨੂੰ ਪਰਿਵਾਰ ਅਤੇ ਗੁਆਂਢ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

