ਨੈਸ਼ਨਲ- ਮਹਾਰਾਸ਼ਟਰ ਦੇ ਜਲਗਾਂਵ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਪਾਰਧਾਡੇ ਰੇਲਵੇ ਸਟੇਸ਼ਨ ਨੇੜੇ ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਯਾਤਰੀਆਂ ਨੇ ਚੇਨ ਖਿੱਚ ਲਈ ਅਤੇ ਟ੍ਰੇਨ ਤੋਂ ਛਾਲਾਂ ਮਾਰਨ ਲੱਗ ਪਏ। ਇਸ ਦੌਰਾਨ ਯਾਤਰੀ ਦੂਜੇ ਟਰੈਕ ‘ਤੇ ਆ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਹੁਣ ਤਕ 12 ਯਾਤਰੀਆਂ ਦੀ ਮੌਤ ਦੀ ਖ਼ਬਰ ਹੈ। ਜਦੋਂ ਕਿ 5-6 ਯਾਤਰੀਆਂ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਇਕ ਨਿਊਜ਼ ਏਜੰਸੀ ਦੇ ਅਨੁਸਾਰ, ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਰੇਲਗੱਡੀ ਵਿੱਚ ਅੱਗ ਲੱਗਣ ਦੀ ਅਫਵਾਹ ਕਾਰਨ ਕੁਝ ਯਾਤਰੀਆਂ ਨੇ ਜਲਗਾਂਵ ਤੋਂ 20 ਕਿਲੋਮੀਟਰ ਦੂਰ ਪੁਸ਼ਪਕ ਐਕਸਪ੍ਰੈਸ ਤੋਂ ਛਾਲ ਮਾਰ ਦਿੱਤੀ। ਫਿਲਹਾਲ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹੁਣ ਤੱਕ ਕਿੰਨੇ ਯਾਤਰੀਆਂ ਦੀ ਮੌਤ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਰਵਾਨਾ ਹੋ ਗਏ ਹਨ।
ਸ਼ੁਰੂਆਤੀ ਜਾਣਕਾਰੀ ਅਨੁਸਾਰ, ਪੁਸ਼ਪਕ ਐਕਸਪ੍ਰੈਸ ‘ਚੋਂ ਕਈ ਯਾਤਰੀਆਂ ਨੇ ਛਾਲ ਮਾਰ ਦਿੱਤੀ ਅਤੇ ਦੂਜੇ ਪਾਸਿਓਂ ਆ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ ‘ਚ ਆ ਗਏ। ਪੁਸ਼ਪਕ ਐਕਸਪ੍ਰੈਸ ਲਖਨਊ ਤੋਂ ਮੁੰਬਈ ਜਾ ਰਹੀ ਸੀ।