ਅੰਮ੍ਰਿਤਸਰ- ਅੰਮ੍ਰਿਤਸਰ ‘ਚ ਵੱਡਾ ਹਾਦਸਾ ਵਾਪਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਹਿਤਾ ਰੋਡ ਪਿੰਡ ਜੀਵਨ ਪੰਧੇਰ ਨਜ਼ਦੀਕ ਵਰਨਾ ਕਾਰ ਤੇ ਟਿੱਪਰ ਦੀ ਟੱਕਰ ’ਚ ਦੋ ਔਰਤਾਂ ਤੇ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਲੋਕਾਂ ਵੱਲੋਂ ਤਰੁੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਥਾਣਾ ਤਰਸਿੱਕਾ ਦੀ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਗੁਰਦੇਵ ਸਿੰਘ (60) ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੋਜਾ ਥਾਣਾ ਘੁਮਾਣ, ਧਰਮਿੰਦਰ ਸਿੰਘ (38) ਪੁੱਤਰ ਅਜਮੇਰ ਸਿੰਘ ਪਿੰਡ ਬੋਜਾ, ਮਲਕੀਅਤ ਕੌਰ (65) ਪਤਨੀ ਗੁਰਦੇਵ ਸਿੰਘ, ਪਰਮਜੀਤ ਕੌਰ (45) ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਬੱਲਪੁਰੀਆਂ ਵਜੋਂ ਹੋਈ ਹੈ।