ਉਧਮਪੁਰ – ਜੰਮੂ-ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਵਿਚ ਅੱਜ ਸ਼੍ਰੀ ਅਮਰਨਾਥ ਯਾਤਰਾ ਦੇ 5 ਤੀਰਥਯਾਤਰੀਆਂ ਨਾਲ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਉਨ੍ਹਾਂ ਨੂੰ ਲਿਜਾ ਰਹੀ ਇਕ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਸ ਮੁਤਾਬਕ ਇਹ ਹਾਦਸਾ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ‘ਤੇ ਬੱਟਲ ਬੱਲੀਆਂ ਇਲਾਕੇ ਦੇ ਉਦਯੋਗਿਕ ਚੌਕ ‘ਤੇ ਵਾਪਰਿਆ।
ਪੰਜਾਬ ਦੇ ਗੁਰਦਾਸਪੁਰ ਨਿਵਾਸੀ ਵਿਲੀਅਮ ਨਾਮ ਦੇ ਟਰੱਕ ਡਰਾਈਵਰ ਦੀ ਕਥਿਤ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਟਰੱਕ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਨਾਲ ਸੜਕ ‘ਤੇ ਲੱਗੇ ਬੈਰੀਅਰ ਨੁਕਸਾਨੇ ਗਏ ਅਤੇ ਫਿਰ ਤੀਰਥਯਾਤਰੀਆਂ ਦੀ ਗੱਡੀ ਨਾਲ ਜਾ ਟਕਰਾਇਆ। ਜ਼ਖਮੀ ਤੀਰਥਯਾਤਰੀਆਂ ਦੀ ਪਛਾਅ ਹਰਿਸ਼ਚੰਦਰ ਜਾਇਸਵਾਲ, ਕੌਸ਼ਲ ਕਿਸ਼ੋਰ, ਵੀਰ ਭੱਦਰ, ਆਜ਼ਾਦ ਘੋਂਡ ਅਤੇ ਅਜੇ ਮਦੇਸ਼ੀਆ ਵਜੋਂ ਹੋਈ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਉਧਮਪੁਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਾਇਆ ਗਿਾ ਹੈ। ਪੁਲਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।