ਜਲੰਧਰ/ਚੰਡੀਗੜ੍ਹ – ਪੰਜਾਬ ਵਿਚ ਅੱਜ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 10 ਆਈ. ਪੀ. ਐੱਸ. ਅਤੇ ਪੀ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਫ਼ਸਰਾਂ ਵਿਚ 9 ਆਈ. ਪੀ. ਐੱਸ. ਅਤੇ ਇਕ ਪੀ. ਪੀ. ਐੱਸ. ਦਾ ਅਧਿਕਾਰੀ ਸ਼ਾਮਲ ਹਨ। ਪੰਜਾਬ ਪੁਲਸ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਵਰੁਣ ਸ਼ਰਮਾ ਨੂੰ ਐੱਸ. ਐੱਸ. ਪੀ. ਪਟਿਆਲਾ ਲਾਇਆ ਗਿਆ ਹੈ। ਨਾਨਕ ਸਿੰਘ ਨੂੰ ਡੀ. ਆਈ. ਜੀ. ਪਟਿਆਲਾ ਦਾ ਚਾਰਜ ਸੌਂਪਿਆ ਗਿਆ ਹੈ। ਤਬਾਦਲੇ ਕੀਤੇ ਗਏ ਅਫ਼ਸਰਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ, ਜਿਸ ਵਿਚ ਤੁਸੀਂ ਸਾਰੇ ਵੇਰਵੇ ਵੇਖ ਸਕਦੇ ਹੋ।