ਬਿਊਰੋ- ਪੰਜਾਬ ਦੀ ਕੈਬਨਿਟ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਸਰਕਾਰ ਨੇ ਪ੍ਰਸ਼ਾਸਨਿਗ ਸੁਧਾਰ ਵਿਭਾਗ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਕੋਲੋਂ ਪ੍ਰਸ਼ਾਸਨਿਗ ਸੁਧਾਰ ਵਿਭਾਗ ਵਾਪਸ ਲੈ ਲਿਆ ਹੈ। ਸਰਕਾਰ ਨੇ ਵਿਭਾਗ ਵਾਪਸ ਲੈਣ ਸੰਬੰਧੀ ਨੋਟੀਫਿਕੇਸ਼ ਵੀ ਜਾਰੀ ਕਰ ਦਿੱਤੀ ਹੈ। ਕੁਲਦੀਪ ਧਾਲੀਵਾਲ ਹੁਣ ਸਿਰਫ ਐੱਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਹਿਣਗੇ। ਸਰਕਾਰ ਨੇ ਪ੍ਰਸ਼ਾਸਨਿਗ ਸੁਧਾਰ ਵਿਭਾਗ ਕਿਉਂ ਵਾਪਸ ਲਿਆ ਹੈ ਫਿਲਹਾਲ ਇਸ ਬਾਰੇ ਸਪਸ਼ਟ ਜਾਣਾਕਰੀ ਸਾਹਮਣੇ ਨਹੀਂ ਆਈ।