ਟਾਂਡਾ ਉੜਮੁੜ : ਇੱਥੇ ਮੂਨਕਾਂ ਨਾਲ ਸਬੰਧਿਤ ਇਕ ਵਿਅਕਤੀ ਦੀ ਦਿੱਲੀ ਤੋਂ ਇਟਲੀ ਜਾ ਰਹੇ ਜਹਾਜ਼ ‘ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਰਗਣ ਸਿੰਘ (66) ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਾਡੀ ਦੋਹਾਂ ਦੀ ਆਪਣੇ ਬੱਚਿਆਂ ਕੋਲ ਇਟਲੀ ਜਾਣ ਲਈ ਜਹਾਜ਼ ਦੀ ਫਲਾਈਟ ਸੀ।
ਇਸ ਸਬੰਧੀ ਅਸੀਂ ਦੋਵੇਂ ਜਣੇ ਜਹਾਜ਼ ਅੰਦਰ ਬੈਠ ਗਏ। ਕੁੱਝ ਸਮੇਂ ਬਾਅਦ ਮੇਰੇ ਪਤੀ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦਾ ਮੁਆਇਨਾ ਕੀਤਾ ਤਾਂ ਪਰਗਣ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ।
ਇਸ ਸਬੰਧੀ ਪੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪਿੰਡ ਮੂਨਕ ਖੁਰਦ ਵਿਖੇ ਲਿਆਂਦਾ ਗਿਆ। ਇਸ ਘਟਨਾ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

