ਅੰਮ੍ਰਿਤਸਰ– ਸ਼ਹਿਰ ਵਿਚ ਜਿਹੜੀ ਬੀ. ਆਰ. ਟੀ. ਐੱਸ ਰੂਟ ’ਤੇ ਮੈਟਰੋ ਬੱਸ ਸੇਵਾ ਸਰਵਿਸ ਚਲਾਈ ਜਾ ਰਹੀ ਸੀ ਅਤੇ ਜੋ ਪਿਛਲੇ ਸਮੇਂ ਬੰਦ ਰਹੀ ਹੈ, ਨੂੰ ਜਲਦ ਹੀ ਬਹਾਲ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਜਲਦ ਹੀ ਫੈਸਲਾ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਮੈਟਰੋ ਬੱਸ ਸਰਵਿਸ ਅੰਮ੍ਰਿਤਸਰ ਵਾਸੀਆ ਲਈ ਖਾਸ ਕਰ ਕੇ ਵਿਦਿਆਰਥੀਆਂ, ਨੌਕਰੀਆਂ ’ਤੇ ਜਾਣ ਵਾਲੇ ਜਾਂ ਰੋਜਾਨਾਂ ਕੰਮ ਤੇ ਆਉਣ ਜਾਣ ਵਾਲੇ ਲੋਕਾਂ ਲਈ ਇਕ ਵਰਦਾਨ ਹੈ। ਇਸ ਮੈਟਰੋ ਬੱਸ ਸਰਵਿਸ ਨਾਲ ਸੈਕੜੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਸੀ।
ਨਗਰ ਨਿਗਮ ਅੰਮ੍ਰਿਤਸਰ ਵੱਲੋਂ ਇਸ ਮੈਟਰੋ ਬੱਸ ਸਰਵਿਸ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਅਤੇ ਲੋਕਾਂ ਨੂੰ ਬਿਹਤਰ ਸੁਵਿਧਾ ਦੇਣ ਲਈ ਇਕ ਪ੍ਰੋਜੈਕਟ ਤਿਆਰ ਕਰ ਕੇ ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ’ਤੇ ਪੰਜਾਬ ਸਰਕਾਰ ਵੱਲੋ ਜਲਦ ਹੀ ਫੈਸਲਾ ਲਿਆ ਜਾ ਰਿਹਾ ਹੈ ਅਤੇ ਇਹ ਮੈਟਰੋ ਬੱਸ ਸੇਵਾ ਬੀ. ਆਰ. ਟੀ. ਐੱਸ ਰੂਟ ’ਤੇ ਮੁੜ ਬਹਾਲ ਹੋਵੇਗੀ।