ਸਪੋਰਟਸ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਵਿੱਚ ਅੱਜ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਹੈ। ਦੋਵਾਂ ਟੀਮਾਂ ਵਿਚਕਾਰ ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੈ। ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਜਾ ਰਹੀ ਹੈ। ਇਸਦਾ ਮਤਲਬ ਹੈ ਕਿ KKR ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ।
ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਇਸ ਸੀਜ਼ਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਇਸ ਟੀਮ ਨੂੰ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਜ਼ (GT) ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਮੌਜੂਦਾ ਚੈਂਪੀਅਨ KKR ਨੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਤੋਂ ਹਾਰਨ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਰੁੱਧ ਇੱਕ ਪਾਸੜ ਜਿੱਤ ਦਰਜ ਕੀਤੀ ਸੀ।
ਇਸ ਮੈਚ ਲਈ ਕੋਲਕਾਤਾ ਨਾਈਟ ਰਾਈਡਰਜ਼ ਨੇ ਆਲਰਾਊਂਡਰ ਸੁਨੀਲ ਨਾਰਾਈਨ ਨੂੰ ਪਲੇਇੰਗ-11 ਵਿੱਚ ਸ਼ਾਮਲ ਕੀਤਾ। ਅਜਿਹੀ ਸਥਿਤੀ ਵਿੱਚ ਮੋਇਨ ਅਲੀ ਨੂੰ ਟੀਮ ‘ਟੋਂ ਬਾਹਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨਾਰਾਇਣ ਸੱਟ ਕਾਰਨ ਪਿਛਲਾ ਮੈਚ ਨਹੀਂ ਖੇਡ ਸਕਿਆ ਸੀ। ਜਦੋਂ ਕਿ ਮੁੰਬਈ ਨੇ ਅੰਗਰੇਜ਼ੀ ਬੱਲੇਬਾਜ਼ ਵਿਲ ਜੈਕਸ, ਵਿਗਨੇਸ਼ ਪੁਥੁਰ ਅਤੇ ਅਸ਼ਵਨੀ ਕੁਮਾਰ ਨੂੰ ਮੌਕਾ ਦਿੱਤਾ। ਇਹ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ ਦਾ IPL ਵਿੱਚ ਡੈਬਿਊ ਮੈਚ ਰਿਹਾ। ਰੋਹਿਤ ਸ਼ਰਮਾ ਇਸ ਮੈਚ ਵਿੱਚ ਬਤੌਰ ਇੰਪੈਕਟ ਸਬ ਖੇਡਣਗੇ।