Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸਕੂਲੀ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਬਣਿਆ ਜ਼ਹਿਰ! 600 ਤੋਂ ਵਧੇਰੇ ਬੀਮਾਰ, ਓਸਾਕਾ 'ਚ...

ਸਕੂਲੀ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਬਣਿਆ ਜ਼ਹਿਰ! 600 ਤੋਂ ਵਧੇਰੇ ਬੀਮਾਰ, ਓਸਾਕਾ ‘ਚ ਮਚੀ ਹਾਹਾਕਾਰ

 

 

ਟੋਕੀਓ/ਓਸਾਕਾ: ਜਾਪਾਨ ਦੇ ਓਸਾਕਾ ਸੂਬੇ ਦੇ ਕਈ ਸਕੂਲਾਂ ਵਿੱਚ ਫੂਡ ਪੋਇਜ਼ਨਿੰਗ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਕੁਮਾਤੋਰੀ ਕਸਬੇ ਦੇ ਵੱਖ-ਵੱਖ ਸਕੂਲਾਂ ਵਿੱਚ 600 ਤੋਂ ਵੱਧ ਵਿਦਿਆਰਥੀ ਅਤੇ ਸਟਾਫ ਮੈਂਬਰ ਬੀਮਾਰ ਪੈ ਗਏ ਹਨ।

 

ਬ੍ਰੈੱਡ ਬਣੀ ਬੀਮਾਰੀ ਦਾ ਕਾਰਨ

ਜਾਪਾਨੀ ਮੀਡੀਆ ਅਨੁਸਾਰ ਸ਼ਹਿਰ ਦੇ ਅੱਠ ਪ੍ਰਾਇਮਰੀ ਅਤੇ ਜੂਨੀਅਰ ਹਾਈ ਸਕੂਲਾਂ ਵਿੱਚ ਪਿਛਲੇ ਵੀਰਵਾਰ ਤੋਂ ਵਿਦਿਆਰਥੀਆਂ ਨੂੰ ਉਲਟੀਆਂ ਅਤੇ ਦਸਤ ਵਰਗੇ ਲੱਛਣ ਦਿਖਾਈ ਦੇ ਰਹੇ ਸਨ। ਮੰਗਲਵਾਰ ਤੱਕ ਇਸ ਬੀਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 633 ਤੱਕ ਪਹੁੰਚ ਗਈ। ਸਥਾਨਕ ਸਿਹਤ ਕੇਂਦਰ ਦੀ ਜਾਂਚ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਸਕੂਲ ਦੇ ਖਾਣੇ ਵਿੱਚ ਦਿੱਤੀ ਗਈ ਬ੍ਰੈੱਡ ਹੀ ਇਸ ਬੀਮਾਰੀ ਦੀ ਮੁੱਖ ਵਜ੍ਹਾ ਹੈ।

 

ਨੋਰੋਵਾਇਰਸ ਦੀ ਹੋਈ ਪੁਸ਼ਟੀ

ਸਿਹਤ ਅਧਿਕਾਰੀਆਂ ਨੇ ਜਦੋਂ ਬੀਮਾਰ ਵਿਦਿਆਰਥੀਆਂ ਦੀ ਜਾਂਚ ਕੀਤੀ, ਤਾਂ ਉਨ੍ਹਾਂ ਵਿੱਚ ‘ਨੋਰੋਵਾਇਰਸ’ (Norovirus) ਦੀ ਪੁਸ਼ਟੀ ਹੋਈ। ਜਾਂਚ ਦੌਰਾਨ ਇਹ ਵਾਇਰਸ ਉਸ ਕੰਪਨੀ ਦੇ ਮੁਲਾਜ਼ਮਾਂ ਵਿੱਚ ਵੀ ਪਾਇਆ ਗਿਆ ਹੈ ਜੋ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਲੰਚ ਲਈ ਬ੍ਰੈੱਡ ਦੀ ਸਪਲਾਈ ਕਰਦੀ ਸੀ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਨਿਰਮਾਤਾ ਕੰਪਨੀ ਦੇ ਕੰਮਕਾਜ ‘ਤੇ ਪੰਜ ਦਿਨਾਂ ਦੀ ਰੋਕ ਲਗਾ ਦਿੱਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।