Tuesday, January 21, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਪੰਜਾਬ ਦੇ ਐਗਜ਼ਿਟ ਪੋਲ 'ਚ ਮੁਸ਼ਕਲ ਨਜ਼ਰ ਆ ਰਿਹਾ ਹੈ 'ਆਪ' ਦਾ...

ਪੰਜਾਬ ਦੇ ਐਗਜ਼ਿਟ ਪੋਲ ‘ਚ ਮੁਸ਼ਕਲ ਨਜ਼ਰ ਆ ਰਿਹਾ ਹੈ ‘ਆਪ’ ਦਾ ਮਿਸ਼ਨ 13-0 – ਭਾਜਪਾ ਤੇ ਅਕਾਲੀ ਦਲ ਲਈ 2-2 ਸੀਟਾਂ ਸੰਭਵ, ਚੰਡੀਗੜ੍ਹ ‘ਚ ਭਾਜਪਾ ਨੂੰ ਲੀਡ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ 1 ਲੋਕ ਸਭਾ ਸੀਟ ਲਈ ਵੋਟਿੰਗ ਦੇ ਨਤੀਜੇ 4 ਜੂਨ ਨੂੰ ਆਉਣਗੇ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਨੇ । ਰਿਪਬਲਿਕ-ਮੈਟ੍ਰਿਕਸ ਅਤੇ ਪੀ ਮਾਰਕ ਦੇ ਅਨੁਸਾਰ, ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ 13 ਵਿੱਚੋਂ 4 ਸੀਟਾਂ ਜਿੱਤ ਸਕਦੀ ਹੈ। ਕਾਂਗਰਸ ਨੂੰ 3 ਅਤੇ ਭਾਜਪਾ ਨੂੰ 2 ਸੀਟਾਂ ‘ਤੇ ਲੀਡ ਮਿਲਣ ਦੀ ਉਮੀਦ ਹੈ। 2 ਹੋਰ ਸੀਟਾਂ ਦੀ ਸੰਭਾਵਨਾ ਦੱਸੀ ਗਈ ਹੈਇੰਡੀਆ ਟੀਵੀ ਸੀਐਨਐਕਸ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਦੇ ਖਾਤੇ ‘ਚ 4 ਤੋਂ 6 ਸੀਟਾਂ ਆਉਣ ਦਾ ਅਨੁਮਾਨ ਹੈ। ਭਾਜਪਾ ਨੂੰ 2 ਤੋਂ 3 ਅਤੇ ਅਕਾਲੀ ਦਲ ਨੂੰ 1 ਤੋਂ 3 ਸੀਟਾਂ ਮਿਲਣ ਦੀ ਉਮੀਦ ਹੈ।ਰਿਪਬਲਿਕ-ਮੈਟ੍ਰਿਕਸ ਮੁਤਾਬਕ ਭਾਜਪਾ ਨੂੰ 2 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 3, ਆਪ ਨੂੰ 3 ਤੋਂ 6, ਅਕਾਲੀ ਦਲ ਨੂੰ 1 ਤੋਂ 4 ਅਤੇ ਹੋਰਾਂ ਨੂੰ 2 ਸੀਟਾਂ ਮਿਲਣ ਦੀ ਉਮੀਦ ਹੈ।ਨਿਊਜ਼ ਨੇਸ਼ਨ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 2, ਕਾਂਗਰਸ ਨੂੰ 6, ਆਪ ਨੂੰ 4 ਅਤੇ 1 ਹੋਰ ਸੀਟ ਮਿਲ ਸਕਦੀ ਹੈ।