ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਨ੍ਹਾਂ ਦਾ ਹਲਕਾ ਧਰਮਕੋਟ ਬਹੁਤ ਪੱਛੜਿਆ ਇਲਾਕਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਪੰਜਾਬ ਦੇ ਵਾਸੀ ਹਾਂ ਅਤੇ ਸਾਡਾ ਵੀ ਜ਼ਿਲ੍ਹਾ ਮੋਗਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਵੀ ਸਿਹਤ ਸਹੂਲਤਾਂ ਨਾਲ ਜੁੜਿਆ ਪ੍ਰਾਜੈਕਟ ਧਰਮਕੋਟ ‘ਚ ਨਹੀਂ ਦਿੱਤਾ ਅਤੇ ਜ਼ਿਲ੍ਹਾ ਮੋਗਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਵਰਗੇ ਛੋਟੇ ਜ਼ਿਲ੍ਹੇ ਨੂੰ 28 ਐੱਮ. ਬੀ. ਬੀ. ਐੱਸ. ਡਾਕਟਰ ਦਿੱਤੇ ਗਏ ਹਨ, ਜਦੋਂ ਕਿ ਜ਼ਿਲ੍ਹਾ ਮੋਗਾ ਨੂੰ ਸਿਰਫ 4 ਡਾਕਟਰ ਮਿਲੇ ਹਨ। ਲਾਡੀ ਢੋਸ ਨੇ ਕਿਹਾ ਕਿ ਇਹ ਵਿਤਕਰਾ ਮੋਗਾ ਨਾਲ ਕਿਉਂ ਹੈ, ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੂੰ ਤਾਂ ਇੰਝ ਹੀ ਲੱਗਦਾ ਹੈ।
ਇਸ ਬਾਰੇ ਜਵਾਬ ਦਿੰਦਿਆਂ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੋਗਾ ‘ਚ ਜ਼ਿਲ੍ਹਾ ਹਸਪਤਾਲ ਹੈ। ਮੰਤਰੀ ਨੇ ਕਿਹਾ ਕਿ ਸਾਨੂੰ ਡਾਕਟਰਾਂ ਦੀ ਜ਼ਿਅਦਾ ਲੋੜ ਹੈ ਅਤੇ ਅਸੀਂ ਡਾਕਟਰਾਂ ਦੀ ਨਵੀਂ ਭਰਤੀ ਸ਼ੁਰੂ ਕਰ ਰਹੇ ਹਾਂ। ਇਨ੍ਹਾਂ ‘ਚੋਂ ਜ਼ਿਲ੍ਹਾ ਮੋਗਾ ਨੂੰ ਵੀ ਡਾਕਟਰ ਦਿੱਤੇ ਜਾਣਗੇ।