ਨੈਸ਼ਨਲ – ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਅੰਦਰ ਭਾਰਤੀ ਫੌਜ ਦੇ ਹਵਾਈ ਹਮਲੇ ਤੋਂ ਬਾਅਦ, ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਮੌਕ ਡ੍ਰਿਲਸ ਸ਼ੁਰੂ ਹੋ ਗਈ ਹੈ। 7 ਮਈ ਨੂੰ ਸਰਕਾਰ ਨੇ ਕਈ ਸੂਬਿਆਂ ਵਿੱਚ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਸਮੇਂ ਦੌਰਾਨ ਸਿਵਲ ਡਿਫੈਂਸ ਨਾਲ ਜੁੜੇ ਲੋਕਾਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
ਦੱਸ ਦੇਈਏ ਕਿ ਰਾਜਧਾਨੀ ਦਿੱਲੀ, ਰਾਜਸਥਾਨ ਅਤੇ ਹੈਦਰਾਬਾਦ ਸਮੇਤ ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਮੌਕ ਡ੍ਰਿਲ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਅੱਜ ਦੇਸ਼ ਭਰ ਵਿੱਚ ਇੱਕ ਮੌਕ ਡ੍ਰਿਲ ਦਾ ਆਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਇਸਨੂੰ ਸਿਵਲ ਡਿਫੈਂਸ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਮੌਕ ਡ੍ਰਿਲ ਦੀਆਂ ਤਿਆਰੀਆਂ ਵਿਚਕਾਰ ਭਾਰਤ ਨੇ ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਕੀਤੀ ਹੈ। ਇਸ ਦੇ ਨਾਲ ਹੀ ਪਹਿਲਗਾਮ ਦੇ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਨੂੰ ਸਬਕ ਸਿਖਾਉਣ ਲਈ ਅੱਜ ਦੋ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਭਾਰਤੀ ਹਵਾਈ ਫੌਜ 7 ਅਤੇ 8 ਮਈ ਨੂੰ ਪਾਕਿਸਤਾਨ ਸਰਹੱਦ ‘ਤੇ ਵੱਡੇ ਪੱਧਰ ‘ਤੇ ਜੰਗੀ ਅਭਿਆਸ ਕਰੇਗੀ। ਇਸ ਵਿੱਚ ਰਾਫੇਲ, ਮਿਰਾਜ-2000, ਤੇਜਸ ਅਤੇ ਸੁਖੋਈ-30 ਵਰਗੇ ਸਾਰੇ ਫਰੰਟਲਾਈਨ ਲੜਾਕੂ ਜਹਾਜ਼ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਦੇਸ਼ ਦੇ 259 ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸਿਵਲ ਸੁਰੱਖਿਆ ਦੀ ਜਾਂਚ ਕਰਨ ਲਈ ਮੌਕ ਡ੍ਰਿਲਸ ਕੀਤੀ ਜਾਵੇਗੀ।