ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਅੱਜ ਮੋਦੀ ਸਰਕਾਰ ਵੱਲੋਂ ਵਿਭਾਗਾਂ ਦੀ ਵੰਡ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਐੱਨਡੀਏ ਗਠਜੋੜ ਦੀ ਸਰਕਾਰ ਨੇ ਕੁੱਝ ਵਿਭਾਗਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਰਹਿਣ ਦਿੱਤਾ ਹੈ। ਜਿਵੇਂ ਕਿ ਗ੍ਰਹਿ ਮੰਤਰਾਲਾ ਅਮਿਤ ਸ਼ਾਹ ਕੋਲ ਹੀ ਰਹੇਗਾ। ਰਾਜਨਾਥ ਸਿੰਘ ਹੀ ਰੱਖਿਆ ਮੰਤਰੀ ਬਣੇ ਰਹਿਣਗੇ। ਇਸੇ ਤਰ੍ਹਾਂ ਨਿਤਿਨ ਗਡਕਰੀ ਸੜਕ ਮੰਤਰੀ, ਅਤੇ ਐੱਸ ਜੈਸ਼ੰਕਰ ਵਿਦੇਸ਼ ਮੰਤਰਾਲਾ ਹੀ ਸੰਭਾਲਣਗੇ।
ਇਸ ਤੋਂ ਇਲਾਵਾ ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਦਾ ਮਹਿਕਮਾ ਦਿੱਤਾ ਗਿਆ ਹੈ। ਮਨੋਹਰ ਲਾਲ ਖੱਟਰ ਊਰਜਾ ਵਿਭਾਗ ਸੰਭਾਲਣਗੇ। ਇਸਦੇ ਨਾਲ ਹੀ ਨਿਤਿਨ ਗਡਕਰੀ ਦੇ ਨਾਲ ਦੋ ਰਾਜ ਮੰਤਰੀ ਵੀ ਹੋਣਗੇ। ਅਜੇ ਟਮਟਾ ਅਤੇ ਹਰਸ਼ ਮਲਹੋਤਰਾ ਨੂੰ ਸੜਕ ਮੰਤਰੀ ਅਤੇ ਟਰਾਂਸਪੋਰਟ ਰਾਜ ਮੰਤਰੀ ਬਣਾਇਆ ਗਿਆ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਹੋਏ ਸਹੁੰ ਚੁੱਕ ਸਮਾਗਮ ’ਚ 71 ਮੰਤਰੀਆਂ ਵੱਲੋਂ ਸਹੁੰ ਚੁੱਕੀ ਗਈ। ਜਿਨ੍ਹਾਂ ਵਿੱਚ 30 ਕੈਬਨਿਟ ਮੰਤਰੀ ਅਤੇ 5 ਆਜ਼ਾਦ ਚਾਰਜ ਮੰਤਰੀ ਤੇ 36 ਰਾਜ ਮੰਤਰੀ ਸ਼ਾਮਲ ਹਨ। ਮੋਦੀ ਸਰਕਾਰ ਵੱਲੋਂ ਹੋਰ ਕਿਹੜੇ ਮੰਤਰੀਆਂ ਨੂੰ ਕਿਹੜੇ ਵਿਭਾਗ ਸੌਂਪੇ ਗਏ ਹਨ। ਆਉ ਨਜ਼ਰ ਮਾਰਦੇ ਹਾਂ।
ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰਾਲਾ ਮਿਲਿਆ ਹੈ। ਜੇਪੀ ਨੱਢਾ ਨੂੰ ਸਿਹਤ, ਐੱਚ ਡੀ ਕੁਮਾਰ ਸਵਾਮੀ ਨੂੰ ਭਾਰੀ ਉਦਯੋਗ ਤੇ ਇਸਪਾਤ, ਪਿਯੂਸ਼ ਗੋਇਲ ਨੂੰ ਕਾਮਰਸ, ਧਰਮਿੰਦਰ ਪ੍ਰਧਾਨ ਨੂੰ ਸਿੱਖਿਆ ਅਤੇ ਜੀਤਨਰਾਮ ਮਾਂਝੀ ਨੂੰ ਐੱਮਐੱਸਐੱਮਈ ਦਾ ਵਿਭਾਗ ਸੌਪਿਆ ਗਿਆ ਹੈ।
ਇਸ ਤਰ੍ਹਾਂ ਹੀ ਸੋਨੋਵਾਲ ਨੂੰ ਪੋਰਟਸ ਐਂਡ ਸ਼ਿਪਿੰਗ, ਰਾਮ ਮੋਹਨ ਨਾਇਡੂ ਨੂੰ ਨਾਗਿਰਕ ਅਤੇ ਉੱਦੇਯਨ, ਪ੍ਰਹਿਲਾਦ ਜੋਸ਼ੀ ਨੂੰ ਉਪਭੋਗਤਾ ਮਾਮਲੇ, ਗਿਰਿਰਾਜ ਸਿੰਘ ਨੂੰ ਕਪੜਾ, ਅਸ਼ਨਵੀ ਵੈਸ਼ਨਵ ਨੂੰ ਰੇਲ-ਸੂਚਨਾ ਤੇ ਪ੍ਰਸਾਰ, ਜਯੋਤੀਦਿੱਤਿਆ ਸਿੰਧੀਆ ਨੂੰ ਦੂਰਸੰਚਾਰ, ਭੁਪੇਂਦਰ ਯਾਦਵ ਨੂੰ ਵਾਤਾਵਰਣ ਅਤੇ ਗਜੇਂਦਰ ਸਿੰਘ ਸ਼ੇਖਾਵਤ ਨੂੰ ਸੱਭਿਆਚਾਰ ਤੇ ਸੈਲਾਨੀ ਮੰਤਰਾਲੇ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਅੰਨਪੂਰਣਾ ਦੇਵੀ ਨੂੰ ਹੱਥ ਮਹਿਲਾ ਤੇ ਬਾਲ ਵਿਕਾਸ, ਕਿਰੇਨ ਰਿਜਿਜੂ ਨੂੰ ਸੰਸਦ ਕਾਰਜ, ਹਰਦੀਪ ਸਿੰਘ ਪੁਰੀ ਨੂੰ ਪੈਟਰੋਲੀਅਮ, ਮਨਸੁਖ ਮਾਂਡਵੀਆਂ ਨੂੰ ਮਿਹਨਤ, ਚਿਰਾਗ ਪਾਸਵਾਨ ਨੂੰ ਖੇਡ ਅਤੇ ਸੀਆਰ ਪਾਟਿਲ ਨੂੰ ਜਨ ਸ਼ਕਤੀ ਵਿਭਾਗ ਸੌੰਪੇ ਗਏ ਹਨ।