ਮੋਗਾ- ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਅਜੇ ਗਾਂਧੀ ਐੱਸ.ਐੱਸ.ਪੀ. ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਅਨਵਰ ਅਲੀ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਦੀ ਸੁਪਰਵੀਜ਼ਨ ਹੇਠ ਮੋਗਾ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਬੱਧਨੀ ਕਲਾਂ ਦੀ ਪੁਲਸ ਪਾਰਟੀ ਵੱਲੋਂ 03 ਚੋਰਾਂ ਨੂੰ ਕਾਬੂ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਮੋਗਾ ਦੇ ਐੱਸ. ਐੱਸ. ਪੀ. ਅਜੇ ਗਾਂਧੀ ਨੇ ਕਿਹਾ ਕਿ ਥਾਣਾ ਬੱਧਨੀ ਕਲਾਂ ਪੁਲਸ ਪਾਰਟੀ ਸਮੇਤ ਭਿਆਣਾ ਚੌਕ ਮੌਜੂਦ ਸੀ ਤਾਂ ਉਨ੍ਹਾਂ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਟੀਟੂ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕਰਤਾਰਪੁਰ ਕਲੋਨੀ ਧਰਮਕੋਟ, ਚਮਕੋਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕਰਤਾਰ ਕਲੋਨੀ ਧਰਮਕੋਟ, ਅਕਾਸ਼ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਧਰਮਕੋਟ ਅਤੇ ਕੁੱਝ ਨਾ-ਮਲੂਮ ਵਿਅਕਤੀ ਜੋ ਆਪਸ ਵਿੱਚ ਰਲ ਕੇ ਸੈਨੇਟਰੀ ਦੀਆਂ ਦੁਕਾਨਾਂ ਤੋਂ ਸੈਨੇਟਰੀ ਦਾ ਸਮਾਨ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ । ਇਹ ਵਿਅਕਤੀ ਚੋਰੀ ਦੀ ਨੀਅਤ ਨਾਲ ਆਪਣੀ ਕਾਰ ‘ਤੇ ਬੱਧਨੀ ਕਲਾਂ ਦੇ ਆਸ-ਪਾਸ ਘੁੰਮ ਰਹੇ ਹਨ ਤਾਂ ਇਨ੍ਹਾਂ ਤਿੰਨਾਂ ਦੋਸ਼ੀਆਂ ਗ੍ਰਿਫ਼ਤਾਰ ਕੀਤਾ ਗਿਆ।