ਮੋਗਾ : ਪੰਜਾਬ ਪੁਲਸ ਵੱਲੋ ਨਸ਼ਿਆ ਦੀ ਰੋਕਥਾਮ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਮੁਹਿੰਮ “ਯੁੱਧ ਨਸ਼ਿਆ ਵਿਰੁੱਧ “ ਤਹਿਤ ਅੱਜ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਪਰੇਸ਼ਨ (CASO) ਅਭਿਆਨ ਚਲਾਇਆ ਜਾ ਰਿਹਾ ਹੈ । ਇਸ ਮੁਹਿੰਮ ਤਹਿਤ ਅੱਜ ਸ਼ਿਵ ਕੁਮਾਰ ਵਰਮਾ IPS , ADGP , internal security ਪੰਜਾਬ ਅਤੇ ਅਜੈ ਗਾਂਧੀ IPS, ਐੱਸ. ਐੱਸ . ਪੀ ਮੋਗਾ ਦੀ ਅਗਵਾਈ ਵਿਚ ਸਵੇਰ 10:00 ਵਜੇ ਤੋ 2:00 ਵਜੇ ਤੱਕ ਮੋਗਾ ਜ਼ਿਲ੍ਹੇ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਜਗ੍ਹਾ ‘ਤੇ ਸਰਚ ਅਪ੍ਰਰੇਸ਼ਨ ਚਲਾਇਆ ਗਿਆ ।
ਇਸ ਅਪ੍ਰੇਸ਼ਨ ਦੌਰਾਨ 1 ਐੱਸ. ਪੀ , 1 ਡੀ.ਐੱਸ. ਪੀ, 5 ਇੰਸਪੈਕਟਰ/ ਐੱਸ . ਐੱਚ . ਓ , 50 ( ਐੱਨ . ਜੀ. ਓ ਅਤੇ ਈ.ਪੀ. ਓ) ਵੱਲੋ ਵੱਖ -ਵੱਖ ਟੀਮਾਂ ਬਣਾ ਕੇ ਸਬ- ਡਵੀਜਨ ਨਿਹਾਲ ਸਿੰਘ ਵਾਲਾ ਦੇ ਕਸਬਾ ਬੱਧਨੀ ਕਲ੍ਹਾਂ ਵਿਚ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ 20 ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ‘ਤੇ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਹ ਚੈਕਿੰਗ ਦੌਰਾਨ 7 ਸ਼ੱਕੀ ਵਿਅਕਤੀਆਂ ਨੂੰ ਰਾਊਡ ਅੱਪ ਕਰਕੇ ਇਕ ਸਫਿਵਟ ਕਾਰ ਅਤੇ 2 ਮੋਟਰ ਸਾਈਕਲ ਕਬਜ਼ੇ ਵਿਚ ਲਏ ਗਏ ਹਨ । ਰਾਊਂਡਅੱਪ ਕੀਤੇ ਵਿਅਕਤੀਆਂ ਪਾਸੋਂ ਡੂਘਿਆਈ ਨਾਲ ਪੁੱਛਗਿੱਛ ਅਤੇ ਤਸਦੀਕ ਕੀਤੀ ਜਾ ਰਹੀ ਹੈ। ਜਿਸ ਉਪਰੰਤ ਬਣਦੀ ਯੋਗ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।