Become a member

Get the best offers and updates relating to Liberty Case News.

― Advertisement ―

spot_img
spot_img
HomeBig NewsMOHALI : ਨਰਸ ਦੇ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫ਼ੈਸਲਾ, ਬਰਖ਼ਾਸਤ...

MOHALI : ਨਰਸ ਦੇ ਕਤਲ ਮਾਮਲੇ ‘ਚ ਅਦਾਲਤ ਦਾ ਵੱਡਾ ਫ਼ੈਸਲਾ, ਬਰਖ਼ਾਸਤ ਥਾਣੇਦਰ ਨੂੰ ਉਮਰਕੈਦ

ਮੋਹਾਲੀ : ਮੋਹਾਲੀ ਦੇ ਪਿੰਡ ਸੋਹਾਣਾ ‘ਚ ਨਰਸ ਨਸੀਬ ਕੌਰ ਵਾਸੀ ਅਬੋਹਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਪਿੰਡ ਦੇ ਇਕ ਟੋਭੇ ਕੋਲ ਛੱਡਣ ਦੇ ਮਾਮਲੇ ‘ਚ ਮੋਹਾਲੀ ਅਦਾਲਤ ਨੇ ਥਾਣੇਦਾਰ ਰਸ਼ਪ੍ਰੀਤ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰਖ਼ਾਸਤ ਥਾਣੇਦਾਰ ਰਸ਼ਪ੍ਰੀਤ ਸਿੰਘ ਨੂੰ ਕਤਲ ਦੀ ਧਾਰਾ-302 ‘ਚ ਉਮਰਕੈਦ, 40 ਹਜ਼ਾਰ ਜੁਰਮਾਨਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ‘ਚ ਧਾਰਾ-201 ‘ਚ 3 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।

ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਤਾ ਲੱਗਿਆ ਕਿ ਲਾਸ਼ ਨਸੀਬ ਕੌਰ ਦੀ ਹੈ, ਜੋ ਕਿ ਪਿੰਡ ਦੇ ਇਕ ਪੀ. ਜੀ ‘ਚ ਰਹਿੰਦੀ ਸੀ ਅਤੇ ਪੰਚਕੂਲਾ ਦੇ ਕਿਸੇ ਨਿੱਜੀ ਹਸਪਤਾਲ ‘ਚ ਬਤੌਰ ਨਰਸ ਨੌਕਰੀ ਕਰਦੀ ਸੀ। ਸ਼ੁਰੂਆਤ ‘ਚ ਪੁਲਸ ਲਈ ਇਹ ਕਤਲ ਅਣਸੁਲਝਿਆ ਸੀ। ਪੁਲਸ ਨੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ ਕੈਮਰਿਆਂ ‘ਚ ਰਸ਼ਪ੍ਰੀਤ ਸਿੰਘ ਲਾਸ਼ ਨੂੰ ਕਿਸੇ ਚੀਜ਼ ‘ਚ ਬੰਨ ਕੇ ਸਕੂਟਰ ‘ਤੇ ਲਿਜਾਂਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਰਸ਼ਪ੍ਰੀਤ ਸਿੰਘ ਨੂੰ ਕਤਲ ਦੇ ਮਾਮਲੇ ‘ਚ ਨਾਮਜ਼ਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਜਦੋਂ ਰਸ਼ਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਰਸ਼ਪ੍ਰੀਤ ਸਿੰਘ ਚਿੱਟੇ ਦਾ ਨਸ਼ਾ ਕਰਦਾ ਸੀ। ਰਸ਼ਪ੍ਰੀਤ ਸਿੰਘ ਅਤੇ ਨਸੀਬ ਕੌਰ ਇਕ-ਦੂਜੇ ਨੂੰ ਕਾਫੀ ਸਮੇਂ ਤੋਂ ਚੰਗੀ ਤਰ੍ਹਾਂ ਜਾਣਦੇ ਸਨ।

 

ਜਿਸ ਦਿਨ ਨਸੀਬ ਕੌਰ ਦੀ ਮੌਤ ਹੋਈ, ਉਸ ਦਿਨ ਉਹ ਦੋਵੇਂ ਇਕੱਠੇ ਸਨ। ਰਸ਼ਪ੍ਰੀਤ ਸਿੰਘ ਦੀ ਕਿਸੇ ਗੱਲ ਤੋਂ ਨਸੀਬ ਕੌਰ ਨਾਲ ਤਲਖੀ ਹੋ ਗਈ, ਜਿਸ ਕਾਰਨ ਰਸ਼ਪ੍ਰੀਤ ਸਿੰਘ ਨੇ ਨਸ਼ੇ ਦੀ ਹਾਲਤ ‘ਚ ਨਸੀਬ ਕੌਰ ਦਾ ਕਤਲ ਕਰ ਦਿੱਤਾ।