ਨੈਸ਼ਨਲ ਡੈਸਕ: ਦਿੱਲੀ ‘ਚ ਬੰਬ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ‘ਚ ਸਕੂਲਾਂ ਅਤੇ ਹਸਪਤਾਲਾਂ ਤੋਂ ਬਾਅਦ ਹੁਣ 20 ਤੋਂ ਵੱਧ ਕਾਲਜਾਂ ਨੂੰ ਧਮਕੀ ਭਰੇ ਈ-ਮੇਲ ਮਿਲੇ ਹਨ, ਜਿਸ ਨਾਲ ਹਲਚਲ ਮਚ ਗਈ ਹੈ। ਪੁਲਸ ਟੀਮਾਂ ਚਾਣਕਿਆਪੁਰੀ ਦੇ ਜੀਸਸ ਐਂਡ ਮੈਰੀ ਕਾਲਜ ਸਮੇਤ ਕਈ ਕਾਲਜਾਂ ‘ਚ ਪਹੁੰਚੀਆਂ। ਹਾਲਾਂਕਿ, ਪੂਰੀ ਤਲਾਸ਼ੀ ਤੋਂ ਬਾਅਦ ਇਹ ਧਮਕੀ ਵੀ ਜਾਅਲੀ ਨਿਕਲੀ।
ਜਿਵੇਂ ਹੀ ਧਮਕੀ ਭਰੇ ਈ-ਮੇਲ ਮਿਲੇ ਪੁਲਸ ਵਿਭਾਗ ਨੂੰ ਸੂਚਿਤ ਕੀਤਾ ਗਿਆ। ਤੁਰੰਤ ਪੁਲਸ ਟੀਮਾਂ ਬੰਬ ਤੇ ਡੌਗ ਸਕੁਐਡ ਨਾਲ ਕਾਲਜਾਂ ‘ਚ ਪਹੁੰਚੀਆਂ ਅਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਘੰਟਿਆਂ ਦੀ ਤਲਾਸ਼ੀ ਦੇ ਬਾਵਜੂਦ ਕਿਸੇ ਵੀ ਕਾਲਜ ਕੈਂਪਸ ਤੋਂ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ। ਪੁਲਸ ਨੂੰ ਸ਼ੱਕ ਹੈ ਕਿ ਇਸ ਵਾਰ ਵੀ ਧਮਕੀਆਂ ਭੇਜਣ ਲਈ VPN ਦੀ ਵਰਤੋਂ ਕੀਤੀ ਗਈ ਸੀ ਤਾਂ ਜੋ ਭੇਜਣ ਵਾਲੇ ਦੀ ਪਛਾਣ ਲੁਕਾਈ ਜਾ ਸਕੇ।