ਵਲਸਾਡ- ਗੁਜਰਾਤ ਦੇ ਵਲਸਾਡ ਜ਼ਿਲ੍ਹੇ ‘ਚ ਇਕ ਦਰਦਨਾਕ ਘਟਨਾ ਦੇਖਣ ਨੂੰ ਮਿਲੀ। ਜਿੱਥੇ ਬੇਟੇ ਦੇ ਜਨਮ ਦਿਨ ਦੀ ਪਾਰਟੀ ‘ਚ ਦਿਲ ਦਾ ਦੌਰਾ ਪੈਣ ਨਾਲ ਮਾਂ ਦੀ ਮੌਤ ਹੋ ਗਈ। ਇਹ ਘਟਨਾ ਕੋਲ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ। ਪਰਿਵਾਰ ਆਪਣੇ 5 ਸਾਲ ਦੇ ਬੇਟੇ ਦੇ ਜਨਮ ਦਿਨ ਦੀ ਪਾਰਟੀ ‘ਚ ਰੁਝੀ ਸੀ। ਮਹਿਮਾਨਾਂ ਦਾ ਆਉਣਾ-ਜਾਣਾ ਲੱਗਾ ਹੋਇਆ ਸੀ। ਬੱਚੇ ਦੀ ਮਾਂ ਯਾਮਿਨੀਬੇਨ ਅਤੇ ਉਸ ਦੇ ਪਿਤਾ ਸਟੇਜ ‘ਤੇ ਸਨ। ਇਸੇ ਦੌਰਾਨ ਯਾਮਿਨੀਬੇਨ ਹੇਠਾਂ ਡਿੱਗ ਗਈ ਅਤੇ ਨੇੜੇ-ਤੇੜੇ ਦੇ ਲੋਕਾਂ ਨੇ ਉਸ ਨੂੰ ਚੁੱਕਿਆ ਅਤੇ ਹਸਪਤਾਲ ਲੈ ਕੇ ਪਹੁੰਚੇ। ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਕਿਰਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪਰਿਵਾਰ ਦੀ ਖੁਸ਼ੀ ਦਾ ਮਾਹੌਲ ਮਾਤਮ ‘ਚ ਪਸਰ ਗਿਆ।
ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਡੀ.ਜੇ. ‘ਤੇ ਡਾਂਸ ਕਰ ਰਹੇ ਸਨ। ਬੱਚੇ ਗੌਰਿਕ ਦੀ ਮਾਂ ਯਾਮਿਨੀਬੇਨ ਅਤੇ ਉਸ ਦੇ ਪਿਤਾ ਸਟੇਜ ‘ਤੇ ਸਨ। ਉਦੋਂ ਯਾਮਿਨੀਬੇਨ ਨੇ ਆਪਣਾ ਸਿਰ ਪਤੀ ਦੇ ਮੋਢੇ ‘ਤੇ ਰੱਖ ਦਿੱਤਾ ਅਤੇ ਮੰਚ ਤੋਂ ਹੇਠਾਂ ਡਿੱਗ ਗਈ। ਇਸ ਨਾਲ ਪਾਰਟੀ ‘ਚ ਭੱਜ-ਦੌੜ ਪੈ ਗਈ। ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।