ਜਲੰਧਰ -ਜਲੰਧਰ ਸੰਸਦੀ ਹਲਕੇ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇਨ੍ਹੀਂ ਦਿਨੀਂ ਰਾਜਨੀਤਿਕ ਅਤੇ ਜਨਤਕ ਭਾਵਨਾਵਾਂ ਦੇ ਘੇਰੇ ’ਚ ਹਨ। ਹਾਲਾਤ ਅਜਿਹੇ ਹਨ ਕਿ ਇਲਾਕੇ ਦੇ ਲੋਕ ਉਨ੍ਹਾਂ ਨੂੰ ‘ਲਾਪਤਾ ਸੰਸਦ ਮੈਂਬਰ’ ਕਹਿ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਜਲੰਧਰ ਦੇ ਸ਼ਾਹਕੋਟ, ਨਕੋਦਰ ਅਤੇ ਫਿਲੌਰ ਇਲਾਕੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਵਿਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਸੈਂਕੜੇ ਘਰ ਨੁਕਸਾਨੇ ਗਏ ਹਨ, ਲੋਕ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹਨ ਪਰ ਉਨ੍ਹਾਂ ਦੇ ਸੰਸਦ ਮੈਂਬਰ ਖ਼ੁਦ ਕਿਤੇ ਹੋਰ ਆਪਣੀ ਸਰਗਰਮੀ ਵਿਖਾਉਂਦੇ ਵਿਖਾਈ ਦੇ ਰਹੇ ਹਨ। ਆਮ ਲੋਕਾਂ ਵਿਚ ਇਹ ਸਵਾਲ ਜ਼ੋਰ ਫੜ ਰਿਹਾ ਹੈ ਕਿ ਚੰਨੀ ਉਨ੍ਹਾਂ ਲੋਕਾਂ ਦੀ ਸੁਧ ਲੈਣ ’ਚ ਕਿਉਂ ਪਿੱਛੇ ਰਹਿ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ 2024 ਵਿਚ ਰਿਕਾਰਡ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਸੀ?