ਸੰਗਤ ਮੰਡੀ- ਪਿੰਡ ਸੰਗਤ ਵਿਖੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਥੇ ਘਰ ’ਚ ਮੌਜੂਦ ਇਕ ਵਿਅਕਤੀ ਦਾ ਅਣਪਛਾਤਿਆਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸੂਰਜ ਰਾਮ ਉਰਫ਼ ਕਾਲਾ 37 ਪੁੱਤਰ ਸੱਜੂ ਰਾਮ ਆਪਣੇ ਘਰ ’ਚ ਕੁੱਝ ਵਿਅਕਤੀਆਂ ਨਾਲ ਬੈਠਾ ਸੀ। ਇਸ ਦੌਰਾਨ ਗੱਡੀ ‘ਚ ਸਵਾਰ ਹੋਏ ਕੇ ਆਏ ਵਿਅਕਤੀ ਉਸ ਦੇ ਘਰ ਅੰਦਰ ਦਾਖਲ ਹੋਣ ਲੱਗੇ ਤਾਂ ਸੂਰਜ ਰਾਮ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਪਰ ਹਮਲਾਵਰਾਂ ਨੇ ਜੰਗਲੇ ’ਚੋਂ ਰਿਵਾਲਵਰ ਨਾਲ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਸੂਰਜ ਰਾਮ ਨੂੰ ਗੋਲੀਆ ਲੱਗ ਗਈਆ ਜ਼ਖਮੀ ਹਾਲਤ ’ਚ ਸੂਰਜ ਰਾਮ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਕਾਤਲਾਂ ਨਾਲ ਮ੍ਰਿਤਕ ਦਾ ਪਹਿਲਾਂ ਲੜਾਈ ਝਗੜਾ ਚੱਲਦਾ ਸੀ। ਜਿਸ ਦੇ ਚਲਦਿਆਂ ਉਸਦੀ ਹੱਤਿਆ ਕਰ ਦਿੱਤੀ ਗਈ।