ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਐਸਟੀ ਹਸਨ ਦਾ ਕਹਿਣਾ ਹੈ ਕਿ ਮੁਸਲਮਾਨ ਵੀ ਸੰਵਿਧਾਨ ਤਹਿਤ ਰਾਖਵੇਂਕਰਨ ਦੇ ਹੱਕਦਾਰ ਹਨ। ਮੁਸਲਮਾਨ ਵੀ ਇਸ ਦੇਸ਼ ਦਾ ਹਿੱਸਾ ਹਨ। ਜੇਕਰ ਸੰਵਿਧਾਨ ਹਿੰਦੂ ਧੋਬੀਆਂ ਨੂੰ ਰਾਖਵਾਂਕਰਨ ਦੇ ਸਕਦਾ ਹੈ ਤਾਂ ਮੁਸਲਿਮ ਧੋਬੀਆਂ ਲਈ ਵੀ ਰਾਖਵਾਂਕਰਨ ਹੋਣਾ ਚਾਹੀਦਾ ਹੈ।
ਉੱਤਰ ਪ੍ਰਦੇਸ਼ ’ਚ ਛੇਵੇ ਪੜਾਅ ਤਹਿਤ 25 ਮਈ ਨੂੰ ਵੋਟਿੰਗ ਹੋਣੀ ਹੈ। ਲੋਕ ਸਭਾ ਚੋਣਾ ’ਚ ਰਾਖਵੇਂਕਰਨ ਨੂੰ ਲੈ ਕੇ ਸਿਆਸਤ ਖੂਬ ਗਰਮਾਈ ਹੋਈ ਹੈ। ਅਜਿਹੇ ’ਚ ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਐਸੀ ਹਸਨ ਨੇ ਮੁਸਲਮਾਨਾਂ ਲਈ ਰਾਖਵੇਂਕਰਨ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕੀ ਮੁਸਲਮਾਨ ਦੇਸ਼ ਦੇ ਨਾਗਰਿਕ ਨਹੀਂ ਹਨ? ਕੀ ਉਨ੍ਹਾਂ ਨੂੰ ਬੁਰਾ ਨਹੀਂ ਲੱਗਦਾ? ਜੇਕਰ ਸੰਵਿਧਾਨ ਹਿੰਦੂ ਧੋਬੀਆਂ ਨੂੰ ਰਾਖਵਾਂਕਰਨ ਦੇ ਸਕਦਾ ਹੈ ਤਾਂ ਮੁਸਲਿਮ ਧੋਬੀਆਂ ਲਈ ਵੀ ਰਾਖਵਾਂਕਰਨ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਭਾਜਪਾ ਵੱਲੋਂ ਆਜ਼ਮਗੜ੍ਹ ਨੂੰ ਇੱਕ ਅੱਤਵਾਦੀ ਕੇਂਦਰ ਹੋਣ ਦੇ ਇਲਜ਼ਾਮਾਂ ਵਿਚਕਾਰ ਐਸਟੀ ਹਸਨ ਨੇ ਕਿਹਾ ਕਿ ਉਹ (ਭਾਜਪਾ) ਆਜ਼ਮਗੜ੍ਹ ਅਤੇ ਇਥੋਂ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ। ਇਸ ਸ਼ਹਿਰ ਦੇ ਕਿਸੇ ਵਿਅਕਤੀ ‘ਤੇ ਜੇਕਰ ਦਿੱਲੀ ‘ਚ ਅੱਤਵਾਦ ਦਾ ਦੋਸ਼ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਦੋਸ਼ ਸੱਚ ਹਨ। ਇਸ ਤੋਂ ਇਲਾਵਾ ਐਸਟੀ ਹਸਨ ਨੇ ਉਮੀਂਦ ਜਤਾਈ ਕਿ ਜੇਕਰ ਲੋਕ ਸਭਾ ਚੋਣਾਂ ’ਚ ਇੰਡੀਆ ਗਠਜੋੜ ਜਿੱਤ ਜਾਂਦਾ ਹੈ ਤਾਂ ਦੇਸ਼ ਦੇ ਮੁਸਲਿਮ ਸਮਾਜ ਨੂੰ ਵੀ ਰਾਖਵਾਂਕਰਨ ਮਿਲੇਗਾ।