ਫਤਿਹਪੁਰ : ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ‘ਚ ਅੱਜ ਭਾਰੀ ਬਾਰਿਸ਼ ਦੌਰਾਨ ਬਿੰਦਕੀ ਥਾਣਾ ਖੇਤਰ ‘ਚ ਇੱਕ ਮਿੱਟੀ ਦਾ ਘਰ ਡਿੱਗ ਗਿਆ ਤੇ ਘਰ ਦੇ ਅੰਦਰ ਸੁੱਤੇ ਸੱਤ ਲੋਕ ਉਸ ‘ਚ ਦੱਬ ਗਏ। ਮਾਂ-ਪੁੱਤਰ ਦੀ ਮੌਤ ਹੋ ਗਈ ਜਦੋਂ ਕਿ ਪੰਜ ਲੋਕ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਨਾਸ ਜੂਝ ਰਹੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਰਵਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਬਿੰਦਕੀ ਥਾਣਾ ਖੇਤਰ ਦੇ ਪਿੰਡ ਹਰਦੌਲੀ ਵਿੱਚ ਅੱਜ ਸਵੇਰੇ ਮੀਂਹ ਦੌਰਾਨ ਘਰ ਦਾ ਮਾਲਕ ਮੁਕੇਸ਼ ਬਾਜਪਾਈ (54), ਉਸਦੀ ਮਾਂ ਮਾਧੁਰੀ, ਧੀਆਂ ਕਸ਼ਮਤਾ, ਪ੍ਰਕਾਸ਼ਨੀ, ਤੇ ਕਾਮਿਨੀ ਅਤੇ ਪੁੱਤਰ ਪ੍ਰਖਰ ਵੱਖ-ਵੱਖ ਮੰਜਿਆਂ ‘ਤੇ ਸੌਂ ਰਹੇ ਸਨ ਕਿ ਅਚਾਨਕ ਘਰ ਢਹਿ ਗਿਆ ਅਤੇ ਸਾਰੇ ਲੋਕ ਮਲਬੇ ਹੇਠ ਦੱਬ ਗਏ। ਘਰ ਡਿੱਗਣ ਦੀ ਆਵਾਜ਼ ਸੁਣ ਕੇ ਗੁਆਂਢੀ ਆਏ ਅਤੇ ਜਲਦੀ ਨਾਲ ਮਲਬਾ ਹਟਾਇਆ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮੁਕੇਸ਼ ਅਤੇ ਉਸਦੀ ਮਾਂ ਮਾਧੁਰੀ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਪੰਜਾਂ ਨੂੰ ਮੁੱਢਲੀ ਸਹਾਇਤਾ ਲਈ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਹ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਮਾਲ ਵਿਭਾਗ ਦੀ ਟੀਮ ਰਾਹਤ ਪ੍ਰਦਾਨ ਕਰਨ ‘ਚ ਲੱਗੀ ਹੋਈ ਹੈ।