ਅੰਮ੍ਰਿਤਸਰ- ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ 2027 ਦੀਆਂ ਚੋਣਾਂ ਲੜਣਗੇ। ਉਨ੍ਹਾਂ ਨੇ ਖੁਦ ਇਹ ਗੱਲ ਸੱਫ਼ ਸ਼ਬਦਾਂ ‘ਚ ਕਹੀ ਕਿ ਹੁਣ ਸਮਾਂ ਆ ਗਿਆ ਹੈ ਜਦ ਉਹ ਲੋਕ ਸੇਵਾ ਲਈ ਮੈਦਾਨ ‘ਚ ਆਉਣਗੇ। ਉਨ੍ਹਾਂ ਕਿਹਾ ਕਿ ਮੈਂ ਹੁਣ ਐਕਟਿਵ ਹਾਂ ਅਤੇ 4 ਮਹੀਨਿਆਂ ਤੋਂ ਲੋਕਾਂ ਦੇ ਘਰਾਂ ਵਿਚ ਜਾ ਰਹੀ ਹਾਂ। ਉਨ੍ਹਾਂ ਕਿਹਾ “ਮੈਂ ਚੁੱਪ-ਚਾਪ ਮੀਟਿੰਗਾਂ ਕਰ ਰਹੀ ਹਾਂ ਕਿਉਂਕਿ ਮੈਂ ਅਸਲੀ ਵਰਕਰਾਂ ਨਾਲ ਮਿਲਣਾ ਚਾਹੁੰਦੀ ਹਾਂ ਤਾਂ ਕਿ ਜਿਹੜਾ ਵਰਕਰ ਮੇਰੇ ਨਾਲ ਪੰਜ ਸਾਲ ਤੱਕ ਕੰਮ ਕਰਦਾ ਹੈ, ਮੈਂ ਉਸ ਨੂੰ ਪਹਿਚਾਣ ਸਕਾਂ ਅਤੇ ਹਰ ਵਰਕਰ ਮੇਰੇ ਨਾਲ ਸਿੱਧੇ ਤੌਰ ‘ਤੇ ਮਿਲ ਸਕੇ।”
ਨਵਜੋਤ ਕੌਰ ਨੇ ਪਿਛਲੀਆਂ ਚੋਣਾਂ ਦੀ ਹਾਰ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਸਿਰਫ਼ 6 ਹਜ਼ਾਰ ਵੋਟਾਂ ਨਾਲ ਹਾਰੇ ਸੀ। ਉਨ੍ਹਾਂ ਕਿਹਾ ਕਈ ਵਰਕਰ ਸਿੱਧੂ ਦੇ ਖ਼ਿਲਾਫ਼ ਹੋ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਜ਼ਰੂਰੀ ਕੰਮ ਲਈ ਵਾਪਸ ਜਾਣਾ ਪੈ ਗਿਆ ਸੀ, ਜਿਸ ਕਾਰਨ ਪੰਜਾਬ ਵਿੱਚ 36 ਰੈਲੀਆਂ ਰੱਦ ਹੋਈਆਂ।
ਇਸ ਐਲਾਨ ਨਾਲ ਪੰਜਾਬੀ ਰਾਜਨੀਤੀ ਵਿੱਚ ਇਕ ਵਾਰ ਫਿਰ ਨਵਜੋਤ ਕੌਰ ਸਿੱਧੂ ਦੀ ਚੋਣਾਂ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੀ ਸਿਆਸੀ ਰਣਨੀਤੀ ਕੀ ਰੁਖ ਲੈਂਦੀ ਹੈ ਅਤੇ ਸਿੱਧੂ ਜੋੜੀ ਇਕੱਠੀ ਮੈਦਾਨ ‘ਚ ਆਉਂਦੀ ਹੈ ਜਾਂ ਨਹੀਂ।