Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸੰਤ ਪ੍ਰੇਮਾਨੰਦ ਮਹਾਰਾਜ ਜੀ ਨੂੰ ਮਿਲਣ ਪਹੁੰਚੀ ਨਵਜੋਤ ਕੌਰ ਸਿੱਧੂ

ਸੰਤ ਪ੍ਰੇਮਾਨੰਦ ਮਹਾਰਾਜ ਜੀ ਨੂੰ ਮਿਲਣ ਪਹੁੰਚੀ ਨਵਜੋਤ ਕੌਰ ਸਿੱਧੂ

 

 

ਵੈੱਬ – ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵਰਿੰਦਾਵਨ ‘ਚ ਸੰਤ ਪ੍ਰੇਮਾਨੰਦ ਮਹਾਰਾਜ ਨਾਲ ਮੁਲਾਕਾਤ ਕੀਤੀ। ਨਵਜੋਤ ਕੌਰ ਨੇ ਇਸ ਮੁਲਾਕਾਤ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ, ਜਿਸ ‘ਚ ਉਹ ਹੱਥ ਜੋੜ ਕੇ ਮਹਾਰਾਜ ਜੀ ਦੇ ਵਿਚਾਰ ਸੁਣਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਮਹਾਰਾਜ ਜੀ ਤੋਂ ਕਈ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੂੰ ਬਹੁਤ ਹੀ ਪ੍ਰੇਰਨਾਦਾਇਕ ਜਵਾਬ ਮਿਲੇ।

 

ਸਮਾਜ ਸੇਵਾ ਬਾਰੇ ਪੁੱਛੇ ਸਵਾਲ

ਵੀਡੀਓ ‘ਚ ਨਵਜੋਤ ਕੌਰ ਸਿੱਧੂ ਮਹਾਰਾਜ ਜੀ ਤੋਂ ਪੁੱਛਦੇ ਹਨ ਕਿ ਉਹ ਸਮਾਜ ਸੇਵਾ ‘ਚ ਸਰਗਰਮ ਹਨ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਕਿਹੜੇ ਸੁਧਾਰ ਕਰਨੇ ਚਾਹੀਦੇ ਹਨ ਤਾਂ ਜੋ ਉਹ ਸਮਾਜ ਦੀ ਬਿਹਤਰ ਸੇਵਾ ਕਰ ਸਕਣ। ਇਸ ਦੇ ਜਵਾਬ ‘ਚ ਮਹਾਰਾਜ ਜੀ ਨੇ ਕਿਹਾ ਕਿ ਸਮਾਜ ਸੇਵਾ ਲਈ ਸਿਰਫ਼ ਮਾਲਾ ਲੈ ਕੇ ਬੈਠਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਅਨੁਸਾਰ, ਜੇਕਰ ਸਾਡੇ ਕੋਲ ਜੋ ਵੀ ਅਹੁਦਾ ਹੈ, ਉਸ ਦਾ ਇਸਤੇਮਾਲ ਸਮਾਜ ਦੀ ਭਲਾਈ ਲਈ ਸਹੀ ਅਤੇ ਈਮਾਨਦਾਰੀ ਨਾਲ ਕੀਤਾ ਜਾਵੇ, ਤਾਂ ਉਸ ਦਾ ਫਲ ਕਈ ਗੁਣਾ ਵਧ ਜਾਂਦਾ ਹੈ। ਮਹਾਰਾਜ ਜੀ ਨੇ ਚਿਤਾਵਨੀ ਵੀ ਦਿੱਤੀ ਕਿ ਜੋ ਲੋਕ ਸਿਰਫ਼ ਆਪਣੀ ਖੁਸ਼ੀ ਬਾਰੇ ਸੋਚਦੇ ਹਨ, ਉਹ ਗਲਤ ਰਸਤੇ ‘ਤੇ ਹਨ।