ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ। ਇਸ ਵਿਚਾਲੇ ਇੱਕ ਵਾਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਸਪੱਸ਼ਟ ਤੌਰ ’ਤੇ ਬਹੁਮਤ ਹਾਸਿਲ ਕਰ ਰਹੀ ਹੈ। ਚੋਣ ਨਤੀਜੇ ਮੁਤਾਬਕ 400 ਪਾਰ ਦਾ ਦਾਅਵਾ ਕਰਨ ਵਾਲੀ ਐੱਨਡੀਏ ਨੂੰ 295 ਸੀਟਾਂ ਮਿਲੀਆਂ ਹਨ ਜਦੋਂ ਕਿ ਦੂਜੇ ਪਾਸੇ ਇੰਡੀਆ ਗਠਜੋੜ ਨੂੰ 230 ਸੀਟਾਂ ਹਾਸਿਲ ਹੋਈਆਂ ਹਨ। ਇਸ ਤੋਂ ਇਲਾਵਾ ਹੋਰ ਉਮੀਦਵਾਰਾਂ ਨੂੰ 18 ਸੀਟਾਂ ਮਿਲੀਆਂ ਹਨ।
ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਸ਼ਾਮ 7 ਵਜੇ ਤੱਕ ਭਾਜਪਾ ਨੂੰ 239, ਕਾਂਗਰਸ ਨੂੰ 99, ਸਪਾ ਨੂੰ 38, ਟੀਐਮਸੀ ਨੂੰ 29, ਡੀਐਮਕੇ ਨੂੰ 21, ਟੀਡੀਪੀ ਨੂੰ 16, ਜੇਡੀਯੂ ਨੂੰ 15, ਸ਼ਿਵ ਸੈਨਾ ਯੂਟੀਬੀ ਨੂੰ 9, ਐਨਸੀਪੀ ਸ਼ਰਦ ਪਵਾਰ ਨੂੰ 7, ਆਰਜੇਡੀ ਨੂੰ 4 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਲੋਕ ਜਨਸ਼ਕਤੀ ਪਾਰਟੀ ਰਾਮ ਵਿਲਾਸ ਨੂੰ 5 ਸੀਟਾਂ, ਸ਼ਿਵ ਸੈਨਾ ਸ਼ਿੰਦੇ ਨੂੰ 7 ਸੀਟਾਂ ਮਿਲੀਆਂ ਹਨ।