ਨੈਸ਼ਨਲ ਡੈਸਕ- ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਮਾਜ ਵਿਚ ਕੁਝ ਲੋਕ ਅਜਿਹੇ ਹੋਣੇ ਚਾਹੀਦੇ ਹਨ ਜੋ ਸਰਕਾਰ ਵਿਰੁੱਧ ਕੇਸ ਦਾਇਰ ਕਰ ਸਕਣ। ਜੇਕਰ ਅਸੀਂ ਸਿਸਟਮ ਵਿਚ ਅਨੁਸ਼ਾਸਨ ਚਾਹੁੰਦੇ ਹਾਂ, ਤਾਂ ਸਰਕਾਰ ਵਿਰੁੱਧ ਅਦਾਲਤ ਦਾ ਸਹਾਰਾ ਲੈਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਦਾਲਤੀ ਹੁਕਮਾਂ ਨਾਲ ਅਜਿਹੇ ਕੰਮ ਹੋ ਜਾਂਦੇ ਹਨ ਜੋ ਸਰਕਾਰ ਨਹੀਂ ਕਰਵਾ ਸਕਦੀ।
ਸਮਾਜ ਦੇ ਕੁਝ ਲੋਕਾਂ ਨੂੰ ਸਰਕਾਰ ਵਿਰੁੱਧ ਅਦਾਲਤ ਵਿਚ ਪਟੀਸ਼ਨਾਂ ਦਾਇਰ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਨੇਤਾਵਾਂ ਅਤੇ ਪ੍ਰਣਾਲੀ ਵਿਚ ਅਨੁਸ਼ਾਸਨ ਆਉਂਦਾ ਹੈ।ਇਸ ਪ੍ਰੋਗਰਾਮ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਨੇ ਤਾਂ ਸ਼ਿਰਕਤ ਕੀਤੀ,
ਪਰ ਰਾਜ ਮੰਤਰੀ ਮੰਡਲ ਦਾ ਕੋਈ ਵੀ ਮੈਂਬਰ ਇਸ ਵਿਚ ਸ਼ਾਮਲ ਨਹੀਂ ਹੋਇਆ। ਅਧਿਕਾਰੀਆਂ ਮੁਤਾਬਕ ਜ਼ਿਲੇ ਦੇ ਸਾਗਰਾ ਤਾਲੁਕ ਵਿਚ ਅੰਬਰਗੋਡਲੂ-ਕਲਾਸਵੱਲੀ ਵਿਚਕਾਰ ‘ਸ਼ਰਾਵਤੀ ਬੈਕਵਾਟਰ’ ’ਤੇ ਬਣਿਆ ਇਹ ਪੁਲ 472 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਪੁਲ ਨਾਲ ਸਾਗਰਾ ਤੋਂ ਸਿਗੰਦੁਰ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਦੂਰੀ ਕਾਫ਼ੀ ਘੱਟ ਹੋਣ ਦੀ ਉਮੀਦ ਹੈ, ਜੋ ਕਿ ਚੌਦੇਸ਼ਵਰੀ ਮੰਦਰ ਲਈ ਮਸ਼ਹੂਰ ਹੈ
।ਕਰਨਾਟਕ ਦੇ ਸ਼ਿਵਮੋਗਾ ਵਿਚ ਦੇਸ਼ ਦੇ ਦੂਜੇ ਸਭ ਤੋਂ ਲੰਬੇ ਕੇਬਲ-ਆਧਾਰਿਤ ਸਿਗੰਦੂਰ ਪੁਲ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਦਾ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਨ੍ਹਾਂ ਦੇ ਕੈਬਨਿਟ ਦੇ ਸਹਿਯੋਗੀਆਂ ਨੇ ਬਾਈਕਾਟ ਕੀਤਾ, ਇਹ ਦਾਅਵਾ ਕਰਦੇ ਹੋਏ ਕਿ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ।