ਨੈਸ਼ਨਲ : ਵਡੋਦਰਾ ‘ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਐਤਵਾਰ ਰਾਤ ਵਡੋਦਰਾ ਦੇ ਨਵਾਪੁਰਾ ਇਲਾਕੇ ਵਿੱਚ ਵਾਪਰੀ। ਉਕਤ ਸਥਾਨ ‘ਤੇ ਰਹਿਣ ਵਾਲਾ ਰਚਿਤ ਨਾਂ ਦਾ ਬੱਚਾ ਆਪਣੇ ਘਰ ‘ਚ ਝੂਲੇ ‘ਤੇ ਸਟੰਟ ਕਰ ਰਿਹਾ ਸੀ ਕਿ ਉਸ ਦੀ ਨੇਕਟਾਈ ਝੂਲੇ ‘ਚ ਫਸ ਗਈ। ਟਾਈ ਫਸ ਜਾਣ ਕਾਰਨ ਉਸ ਦਾ ਗਲਾ ਘੁੱਟ ਗਿਆ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ।
ਦੱਸ ਦੇਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਉਸ ਬੱਚੇ ਦੀ ਮਾਂ ਕਿਸੇ ਸਮਾਗਮ ਲਈ ਗੁਆਂਢੀਆਂ ਦੇ ਘਰ ਗਈ ਹੋਈ ਸੀ। ਉਸ ਦੇ ਪਿਤਾ ਦੂਜੇ ਕਮਰੇ ‘ਚ ਬੈਠੇ ਹੋਏ ਸਨ। ਨਵਾਪੁਰਾ ਥਾਣੇ ਦੇ ਪੁਲਸ ਇੰਸਪੈਕਟਰ ਐੱਮ.ਐੱਮ. ਅੰਸਾਰੀ ਨੇ ਦੱਸਿਆ ਕਿ ਉਕਤ ਬੱਚਾ ਝੂਲੇ ‘ਤੇ ਸਟੰਟ ਕਰਨ ਦਾ ਆਦਿ ਸੀ, ਜਿਸ ਬਾਰੇ ਉਸ ਦੇ ਪਰਿਵਾਰ ਨੇ ਸਾਨੂੰ ਦੱਸਿਆ। ਹਾਲਾਂਕਿ ਉਸ ਨੇ ਨੇਕਟਾਈ ਪਾਈ ਗੋਈ ਸੀ, ਜੋ ਸਟੰਟ ਕਰਦੇ ਸਮੇਂ ਉਸ ਦੇ ਝੂਲੇ ਵਿਚ ਫੱਸ ਗਈ।
ਇਸ ਘਟਨਾ ਬਾਰੇ ਜਦੋਂ ਉਸ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸਨੂੰ ਬੇਹੋਸ਼ੀ ਦੀ ਹਾਲਤ ‘ਚ ਪਾਇਆ ਅਤੇ ਤੁਰੰਤ ਉਸਨੂੰ ਹੇਠਾਂ ਖਿੱਚ ਲਿਆ। ਮਾਪੇ ਉਸ ਨੂੰ ਮੰਜਲਪੁਰ ਦੇ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅੰਸਾਰੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਉਸਦੇ ਮਾਪਿਆਂ ਨੂੰ ਸੌਂਪਣ ਤੋਂ ਪਹਿਲਾਂ ਪੋਸਟਮਾਰਟਮ ਲਈ ਭੇਜ ਦਿੱਤਾ ਹੈ।