Become a member

Get the best offers and updates relating to Liberty Case News.

― Advertisement ―

spot_img
spot_img
HomeBig Newsਗੁਆਂਢੀ ਨੌਜਵਾਨ ਨੇ ਨਾਬਾਲਗਾ ਨਾਲ ਛੱਤ ’ਤੇ ਕੀਤਾ ਜਬਰ ਜ਼ਨਾਹ, ਦੋਸ਼ੀ ਗ੍ਰਿਫ਼ਤਾਰ

ਗੁਆਂਢੀ ਨੌਜਵਾਨ ਨੇ ਨਾਬਾਲਗਾ ਨਾਲ ਛੱਤ ’ਤੇ ਕੀਤਾ ਜਬਰ ਜ਼ਨਾਹ, ਦੋਸ਼ੀ ਗ੍ਰਿਫ਼ਤਾਰ

 

ਹਲਵਾਰਾ (ਲਾਡੀ) : ਹਲਵਾਰਾ ਦੇ ਲਾਗਲੇ ਥਾਣਾ ਸੁਧਾਰ ਦੇ ਅਧੀਨ ਆਉਂਦੇ ਇੱਕ ਪਿੰਡ ਵਿੱਚ 14 ਸਾਲਾ ਨਾਬਾਲਗ ਕੁੜੀ ਨਾਲ ਗੁਆਂਢੀ ਨੌਜਵਾਨ ਵੱਲੋਂ ਜਬਰ ਜ਼ਨਾਹ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ 19 ਸਾਲਾ ਦੋਸ਼ੀ ਹਨੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਹੋਰ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਨਾਬਾਲਗ ਕੁੜੀ ਕਿਸੇ ਕੰਮ ਸਬੰਧੀ ਆਪਣੇ ਘਰ ਦੀ ਛੱਤ ’ਤੇ ਗਈ ਸੀ। ਇਸ ਮੌਕੇ ਗੁਆਂਢੀ ਨੌਜਵਾਨ ਨੇ ਉਸ ਨੂੰ ਇਕੱਲੀ ਦੇਖ ਕੇ ਜ਼ਬਰਦਸਤੀ ਕਾਬੂ ਕਰ ਲਿਆ। ਸ਼ੋਰ ਮਚਾਉਣ ਤੋਂ ਰੋਕਣ ਲਈ ਦੋਸ਼ੀ ਵੱਲੋਂ ਉਸਦਾ ਮੂੰਹ ਬੰਨ੍ਹਿਆ ਗਿਆ ਅਤੇ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਦੋਸ਼ੀ ਪੀੜਤਾ ਨੂੰ ਧਮਕੀਆਂ ਦਿੰਦਿਆਂ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ।