Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ BLO ਦੀਆਂ ਡਿਊਟੀਆਂ ਬਾਰੇ ਨਵਾਂ ਫ਼ਰਮਾਨ ਜਾਰੀ, ਮੁੱਖ ਚੋਣ ਅਧਿਕਾਰੀ...

ਪੰਜਾਬ ‘ਚ BLO ਦੀਆਂ ਡਿਊਟੀਆਂ ਬਾਰੇ ਨਵਾਂ ਫ਼ਰਮਾਨ ਜਾਰੀ, ਮੁੱਖ ਚੋਣ ਅਧਿਕਾਰੀ ਨੇ ਦਿੱਤੇ ਸਖ਼ਤ ਹੁਕਮ

 

ਚੰਡੀਗੜ੍ਹ : ਪੰਜਾਬ ‘ਚ ਜਨਗਣਨਾ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਨਗਣਨਾ ਨੂੰ ਲੈ ਕੇ ਮੁੱਖ ਚੋਣ ਅਧਿਕਾਰੀ ਨੇ ਵੱਡਾ ਫ਼ੈਸਲਾ ਲੈਂਦਿਆਂ ਕਿਹਾ ਹੈ ਕਿ ਬੀ. ਐੱਲ. ਓ. (ਬੂਥ ਲੈਵਲ ਅਫ਼ਸਰ) ਜਨਗਣਨਾ ਡਿਊਟੀਆਂ ਨਹੀਂ ਨਿਭਾਉਣਗੇ। ਦਰਅਸਲ ਸੂਬੇ ‘ਚ ਜਨਗਣਨਾ ਲਈ ਕਰਮਚਾਰੀਆਂ/ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਪ੍ਰਸ਼ਾਸਨ ਨੇ ਬੀ. ਐੱਲ. ਓ. ਨੂੰ ਵੀ ਜਨਗਣਨਾ ਲਈ ਨਿਯੁਕਤ ਕਰ ਦਿੱਤਾ ਸੀ, ਪਰ ਜਦੋਂ ਮਾਮਲਾ ਮੁੱਖ ਚੋਣ ਅਧਿਕਾਰੀ ਕੋਲ ਪਹੁੰਚਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਬੀ. ਐੱਲ. ਓ. ਜਨਗਣਨਾ ਡਿਊਟੀਆਂ ਨਹੀਂ ਨਿਭਾਉਣਗੇ।

ਸੀ. ਈ. ਓ. ਪੰਜਾਬ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਨਗਣਨਾ ਡਿਊਟੀਆਂ ‘ਤੇ ਨਿਯੁਕਤ ਬੀ. ਐੱਲ. ਓ. ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਸੀ. ਈ. ਓ. ਦਾ ਤਰਕ ਹੈ ਕਿ ਪੰਜਾਬ ‘ਚ ਐੱਸ. ਆਈ. ਆਰ. ਹੋਣ ਵਾਲਾ ਹੈ ਅਤੇ ਬੀ. ਐੱਲ. ਓ. ਇਸਦੀ ਤਿਆਰੀ ‘ਚ ਰੁੱਝੇ ਹੋਏ ਹਨ। ਬੀ. ਐੱਲ. ਓ. ਇੱਕੋ ਸਮੇਂ ਦੋ ਕੰਮ ਨਹੀਂ ਸੰਭਾਲ ਸਕਦੇ। ਸੀ. ਈ. ਓ. ਦੇ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੇ ਸਬੰਧਿਤ ਅਧਿਕਾਰੀਆਂ ਨੂੰ ਜਨਗਣਨਾ ਲਈ ਬੀ. ਐੱਲ. ਓ. ਨਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਬੀ. ਐੱਲ. ਓ. ਨੂੰ ਜਨਗਣਨਾ ਲਈ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸਨੂੰ ਹਟਾ ਦਿੱਤਾ ਜਾਵੇਗਾ ਅਤੇ ਕਿਸੇ ਦੂਜੇ ਅਧਿਕਾਰੀ ਨੂੰ ਉਸ ਦੀ ਥਾਂ ‘ਤੇ ਬਦਲ ਦਿੱਤਾ ਜਾਵੇਗਾ।