Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsNIA ਨੇ ਲਾਲ ਕਿਲ੍ਹਾ ਧਮਾਕੇ ਦੀ ਜਾਂਚ 'ਚ ਕਸ਼ਮੀਰ 'ਚ ਕਈ ਥਾਵਾਂ...

NIA ਨੇ ਲਾਲ ਕਿਲ੍ਹਾ ਧਮਾਕੇ ਦੀ ਜਾਂਚ ‘ਚ ਕਸ਼ਮੀਰ ‘ਚ ਕਈ ਥਾਵਾਂ ‘ਤੇ ਮਾਰੇ ਛਾਪੇ

 

 

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਲਾਲ ਕਿਲ੍ਹੇ ਕੋਲ ਪਿਛਲੇ ਸਾਲ 10 ਨਵੰਬਰ ਨੂੰ ਹੋਏ ਕਾਰ ਧਮਾਕੇ ਮਾਮਲੇ ‘ਚ ਚੱਲ ਰਹੀ ਜਾਂਚ ਦੇ ਅਧੀਨ ਕਸ਼ਮੀਰ ਭਰ ‘ਚ ਕਈ ਥਾਵਾਂ ‘ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਛਾਪੇ ਸ਼੍ਰੀਨਗਰ, ਬਾਰਾਮੂਲਾ, ਕੁਪਵਾੜਾ ਅਤੇ ਕੁਲਗਾਮ ਜ਼ਿਲ੍ਹਇਆਂ ‘ਚ 6 ਥਾਵਾਂ ‘ਤੇ ਉਨ੍ਹਾਂ ਲੋਕਾਂ ਦੇ ਟਿਕਾਣਿਆਂ ‘ਤੇ ਮਾਰੇ ਗਏ, ਜਿਨ੍ਹਾਂ ਨੂੰ ਧਮਾਕੇ ਦ ਪਿੱਛੇ ਦੇ ‘ਅੱਤਵਾਦੀ ਮਾਡਿਊਲ’ ਦੇ ਸਿਲਸਿਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਐੱਨਆਈਏ ਨੇ ਬਾਰਾਮੂਲਾ ਜ਼ਿਲ੍ਹੇ ਦੇ ਰਫੀਬਾਦ ਦੇ ਰਹਿਣ ਵਾਲੇ ਡਾ. ਬਿਲਾਲ ਨਸੀਰ ਮੱਲਾ ਦੇ ਘਰ ਤਲਾਸ਼ੀ ਲਈ, ਜਿਸ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।

 

ਕੁਪਵਾੜਾ ਜ਼ਿਲ੍ਹੇ ਦੇ ਲੰਗਾਤੇ ਇਲਾਕੇ ‘ਚ ਵੀ ਇਕ ਹੋਰ ਤਲਾਸ਼ੀ ਲਈ ਗਈ। ਸ਼੍ਰੀਨਗਰ ਦੇ ਨੌਗਾਮ ਇਲਾਕੇ ਅਤੇ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਵੀ ਚਾਰ ਥਾਵਾਂ ‘ਤੇ ਛਾਪੇ ਮਾਰੇ ਗਏ। ਅੱਜ ਮਾਰੇ ਗਏ ਇਨ੍ਹਾਂ ਛਾਪਿਆਂ ਬਾਰੇ ਐੱਨਆਈਏ  ਵਲੋਂ ਉਦੋਂ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਜਾਂਚ ਏਜੰਸੀ ਨੇ ਬੰਬ ਧਮਾਕੇ ਦੀ ਜਾਂਚ ਦੌਰਾਨ ਹੁਣ ਤੱਕ ਕਈ ਡਾਕਟਰਾਂ ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਦੋਸ਼ੀ ਡਾ. ਉਮਰ ਉਨ ਨਬੀ ਵੀ ਇਸ ਆਤਮਘਾਤੀ ਧਮਾਕੇ ‘ਚ ਮਾਰਿਆ ਗਿਆ ਸੀ। ਦੱਸਣਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲ੍ਹਾ ਇਲਾਕੇ ਕੋਲ 10 ਨਵੰਬਰ 2025 ਨੂੰ ਇਕ ਭੀੜ ਵਾਲੇ ਇਲਾਕੇ ‘ਚ ਵਿਸਫ਼ੋਟਕਾਂ ਨਾਲ ਭਰੀ ਇਕ ਕਾਰ ‘ਚ ਧਮਾਕਾ ਹੋ ਗਿਆ ਸੀ, ਜਿਸ ‘ਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖ਼ਮੀ ਹੋ ਗਏ ਸਨ।