ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆ ਸੀ ਕਿ ਜੇਡੀਯੂ ਇੰਡੀਆ ਗਠਜੋੜ ਨੂੰ ਸਮਰੱਥਨ ਦੇ ਸਕਦੀ ਹੈ। ਪਰ ਇੰਨ੍ਹਾਂ ਅਟਕਲਾਂ ’ਤੇ ਉਦੋਂ ਵਿਰਾਮ ਲੱਗ ਗਿਆ ਜਦੋਂ ਜੇਡੀਯੂ ਵੱਲੋਂ ਐੱਨਡੀਏ ਦੇ ਹੱਕ ’ਚ ਸਮਰੱਥਨ ਦੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਨਰਿੰਦਰ ਮੋਦੀ ਹੁਣ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਅਹੁਦਾ ਸੰਭਾਲਣਗੇ।
ਇਸ ਤੋਂ ਪਹਿਲਾਂ ਹੁਣ ਜੇਡੀਯੂ ਦੇ ਜਨਰਲ ਸਕੱਤਰ ਕੇਸੀ ਤਿਆਗੀ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਦਰਅਸਲ ਕੇਸੀ ਤਿਆਗੀ ਦਾ ਕਹਿਣਾ ਹੈ ਕਿ ਇੰਡੀਆ ਗਠਜੋੜ ਵੱਲੋਂ ਸਮਰੱਥਨ ਲੈਣ ਲਈ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਨਿਤੀਸ਼ ਕੁਮਾਰ ਨੇ ਇੰਡੀਆ ਗਠਜੋੜ ਦੀ ਪੇਸ਼ਕਸ਼ ਨੂੰ ਨਾ-ਮੰਜ਼ੂਰ ਕਰ ਦਿੱਤਾ।
ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਪਾਰਟੀ ਦੇ ਬੁਲਾਰੇ ਏਜਾਜ਼ ਅਹਿਮਦ ਨੇ ਕੇਸੀ ਤਿਆਗੀ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਜੁਮਲੇਬਾਜੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਕੇਸੀ ਤਿਆਗੀ ਪੇਸ਼ਕਸ਼ ਕਰਨ ਵਾਲੇ ਵਿਅਕਤੀ ਦਾ ਨਾਂ ਦੱਸਣ। ਕੇਸੀ ਤਿਆਗੀ ਜੋ ਵੀ ਕਹਿ ਰਹੇ ਹਨ, ਤੱਥਾਂ ਸਮੇਤ ਸਾਹਮਣੇ ਲੈ ਕੇ ਆਉਣ। ਕਿਸ ਨੇਤਾ ਨੇ ਪੇਸ਼ਕਸ਼ ਕੀਤੀ ਸੀ?