ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਦੇ ਸੈਕਟਰ-10 ’ਚ ਹੈਂਡ ਗ੍ਰੇਨੇਡ ਸੁੱਟਣ ਦੇ ਮਾਮਲੇ ਦੀ ਜਾਂਚ ਹੁਣ ਚੰਡੀਗੜ੍ਹ ਪੁਲਸ ਦੀ ਬਜਾਏ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਕਰੇਗੀ ਕਿਉਂਕਿ ਇਹ ਮਾਮਲਾ ਅੱਤਵਾਦੀਆਂ ਨਾਲ ਸਬੰਧਿਤ ਹੈ। ਇਸ ਦੀ ਜ਼ਿੰਮੇਵਾਰੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਹੈਪੀ ਪਸ਼ੀਆ ਨੇ ਲਈ ਸੀ।
ਇਸ ਕਾਰਨ ਚੰਡੀਗੜ੍ਹ ਪੁਲਸ ਤੇ ਐੱਨ. ਆਈ. ਏ. ਅਫ਼ਸਰਾਂ ਵਿਚਾਲੇ ਦੇਰ ਰਾਤ ਹੋਈ ਮੀਟਿੰਗ ਮਗਰੋਂ ਕੇਸ ਐੱਨ.ਆਈ. ਏ. ਨੂੰ ਸੌਂਪ ਦਿੱਤਾ ਗਿਆ। ਹੈਂਡ ਗ੍ਰੇਨੇਡ ਸੁੱਟਣ ਵਾਲੇ ਦੋਵੇਂ ਮੁਲਜ਼ਮ ਪੰਜਾਬ ਦੇ ਵਸਨੀਕ ਹਨ। ਅੰਮ੍ਰਿਤਸਰ ਦੇ ਪਿੰਡ ਪਸ਼ੀਆ ਦੇ ਰਹਿਣ ਵਾਲੇ ਰੋਬਨ ਮਸੀਹ ਨੇ ਕੋਠੀ ਅੰਦਰ ਗ੍ਰੇਨੇਡ ਸੁੱਟਿਆ ਸੀ।
ਦੂਜਾ ਮੁਲਜ਼ਮ ਉਸ ਦਾ ਦੋਸਤ ਹੈ, ਜਿਸ ਦੀ ਸ਼ਨਾਖ਼ਤ ਪੁਲਸ ਵੱਲੋਂ ਜਾਰੀ ਤਸਵੀਰ ਰਾਹੀਂ ਹੋਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-10 ਦੀ ਕੋਠੀ 575 ‘ਚ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ। ਇਹ ਕੋਠੀ ਪੰਜਾਬ ਪੁਲਸ ਦੇ ਸੇਵਾਮੁਕਤ ਐੱਸ. ਪੀ. ਜਸਕੀਰਤ ਸਿੰਘ ਵਲੋਂ ਖ਼ਾਲੀ ਕੀਤੀ ਗਈ ਸੀ, ਜਿਸ ਬਾਰੇ ਹਮਲਾਵਰਾਂ ਨੂੰ ਅਹਿਸਾਸ ਨਹੀਂ ਸੀ